ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. 'ਬਿੱਗ ਬੌਸ 14' ਦੀ ਜੇਤੂ ਰੁਬੀਨਾ ਦਿਲੈਕ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੁਬੀਨਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੀ ਜਾਣਕਾਰੀ ਉਸ ਦੇ ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ ਰੁਬੀਨਾ ਦੀ ਕਾਰ ਸ਼ਨੀਵਾਰ ਦੁਪਹਿਰੇ ਹਾਦਸੇ ਦਾ ਸ਼ਿਕਾਰ ਹੋਈ। ਉਹ ਦੁਪਹਿਰ ਨੂੰ ਟਰੈਵਲ ਕਰ ਰਹੀ ਸੀ। ਰੁਬੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਟਰੈਫਿਕ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।
ਉਸ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਹਾਦਸੇ ਕਾਰਨ ਮੇਰੇ ਸਿਰ ਤੇ ਪਿੱਠ 'ਤੇ ਸੱਟ ਲੱਗ ਗਈ, ਜਿਸ ਕਾਰਨ ਮੈਂ ਸਦਮੇ 'ਚ ਸੀ ਪਰ ਅਸੀਂ ਸਮੇਂ ਸਿਰ ਮੈਡੀਕਲ ਟੈਸਟ ਕਰਵਾ ਲਿਆ, ਸਭ ਠੀਕ ਹੈ। ਟਰੱਕ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ, ਹਾਲਾਂਕਿ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ।'' ਉਨ੍ਹਾਂ ਅੱਗੇ ਲਿਖਿਆ, ''ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸੜਕ 'ਤੇ ਗੱਡੀ ਚਲਾਉਂਦੇ ਸਮੇਂ ਧਿਆਨ ਦਿਓ, ਨਿਯਮ ਸਾਡੇ ਫ਼ਾਇਦੇ ਲਈ ਹੀ ਬਣਾਏ ਗਏ ਹਨ।''
ਪਤੀ ਨੇ ਦਿੱਤੀ ਸੀ ਹਾਦਸੇ ਜਾਣਕਾਰੀ
ਅਭਿਨਵ ਸ਼ੁਕਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ ਨੋਟ ਲਿਖਿਆ ਹੈ, ਜਿਸ 'ਚ ਉਸ ਨੇ ਰੁਬੀਨਾ ਦੀ ਸਿਹਤ ਬਾਰੇ ਗੱਲ ਕੀਤੀ। ਉਸ ਨੇ ਲਿਖਿਆ, "ਇਹ ਅੱਜ ਹੋਣਾ ਸੀ। ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਬੇਵਕੂਫਾਂ ਤੋਂ ਖ਼ਬਰਦਾਰ ਰਹੋ, ਜੋ ਟ੍ਰੈਫਿਕ ਲਾਈਟਸ 'ਤੇ ਫੋਨ 'ਤੇ ਗੱਲ ਕਰਦੇ ਹੋਏ ਸਿਗਨਲ ਜੰਪ ਕਰਦੇ ਹਨ ਅਤੇ ਉਥੇ ਖੜ੍ਹੇ ਹੋ ਕੇ ਮੁਸਕਰਾਉਂਦੇ ਰਹਿੰਦੇ ਹਨ। ਰੁਬੀਨਾ ਕਾਰ 'ਚ ਸੀ ਪਰ ਉਹ ਠੀਕ ਹੈ। ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।"
ਹਾਦਸੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਨਵ ਸ਼ੁਕਲਾ ਨੇ ਦੱਸਿਆ ਹੈ ਕਿ ਰੁਬੀਨਾ ਹਾਦਸੇ ਕਾਰਨ ਸਦਮੇ 'ਚ ਹੈ। ਇਸ ਦੌਰਾਨ ਮੁੰਬਈ ਪੁਲਸ ਨੇ ਉਸ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਘਟਨਾ ਦੀ ਸੂਚਨਾ ਨਜ਼ਦੀਕੀ ਪੁਲਸ ਸਟੇਸ਼ਨ ਨੂੰ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ 'ਤੇ ਅਭਿਨਵ ਦੀ ਟਿੱਪਣੀ ਤੋਂ ਬਾਅਦ ਕਈ ਲੋਕਾਂ ਨੇ ਚਿੰਤਾ ਜਤਾਈ ਹੈ। ਇੱਕ ਪ੍ਰਸ਼ੰਸਕ ਨੇ ਪੁੱਛਿਆ, "ਕੀ ਤੁਸੀਂ ਤੇ ਰੁਬੀਨਾ ਠੀਕ ਹੋ। ਕਿਰਪਾ ਕਰਕੇ ਸਾਨੂੰ ਅਪਡੇਟ ਕਰਦੇ ਰਹੋ।" ਇਕ ਨੇ ਲਿਖਿਆ, "ਕਿਰਪਾ ਕਰਕੇ ਧਿਆਨ ਰੱਖੋ।" ਇੱਕ ਨੇ ਲਿਖਿਆ, "ਸਾਨੂੰ ਉਮੀਦ ਹੈ ਕਿ ਤੁਸੀਂ ਦੋਵੇਂ ਠੀਕ ਹੋ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮਸ਼ਹੂਰ ਅਦਾਕਾਰ ਤੇ ਨਿਰਮਾਤਾ ਮੰਗਲ ਢਿੱਲੋਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
NEXT STORY