ਸਮਰਾਲਾ (ਗਰਗ, ਬੰਗੜ) : ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਉੱਘੇ ਐਕਟਰ, ਡਾਇਰੈਕਟਰ, ਲੇਖਕ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਨਜ਼ਦੀਕੀ ਪਿੰਡ ਨੀਲੋਂ ਵਿਖੇ ਉਨ੍ਹਾਂ ਦੇ ਫਾਰਮ ਹਾਊਸ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਬੀਤੀ ਰਾਤ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਅੰਤਿਮ ਸੰਸਕਾਰ ਉਨ੍ਹਾਂ ਦੀ ਪਤਨੀ ਰੀਤੂ ਢਿੱਲੋਂ ਅਤੇ ਪੁੱਤਰ ਨਾਨਕ ਢਿੱਲੋਂ ਦੇ ਮੁੰਬਈ ਤੋਂ ਇੱਥੇ ਪਹੁੰਚਣ ਉਪਰੰਤ ਕੀਤਾ ਗਿਆ। ਉਨ੍ਹਾਂ ਦਾ ਛੋਟਾ ਭਰਾ ਰਾਮ ਸਿੰਘ ਢਿੱਲੋਂ ਅਤੇ ਭੈਣ ਵੀ ਇਸ ਮੌਕੇ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵਾਲਮੀਕਿ ਟਾਈਗਰਜ਼ ਫੋਰਸ ਦਾ ਵੱਡਾ ਐਲਾਨ, ਜਾਣੋ ਕੀ ਕਿਹਾ
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ’ਚ ਜਨਮੇ ਮੰਗਲ ਸਿੰਘ ਢਿੱਲੋਂ ਨੇ ਕਥਾ ਸਾਗਰ, ਬੁਨਿਆਦ, ਜਨੂੰਨ ਅਤੇ ਕਿਸਮਤ ਸੀਰੀਅਲ ਤੇ ਖੂਨ ਭਰੀ ਮਾਂਗ, ਟ੍ਰੇਨ ਟੂ ਪਾਕਿਸਤਾਨ, ਦਯਾਵਾਨ ਅਤੇ ਕਹਾਂ ਹੈ ਕਾਨੂੰਨ ਆਦਿ ਫ਼ਿਲਮਾਂ ’ਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲ ਢਿੱਲੋਂ ਨੂੰ ਦਮਦਾਰ ਅਦਾਕਾਰੀ ਤੇ ਡਾਇਰੈਕਸ਼ਨ ਸਦਕਾ ਸਨਮਾਨਿਤ ਵੀ ਕੀਤਾ ਗਿਆ ਸੀ। ਲੁਧਿਆਣਾ ਦੇ ਹਸਪਤਾਲ 'ਚ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੋਇਡਾ 'ਚ ਫੈਸ਼ਨ ਸ਼ੋਅ ਦੌਰਾਨ ਹਾਦਸਾ, ਸਟੇਜ 'ਤੇ ਲਾਈਟਿੰਗ ਬੀਮ ਡਿੱਗਣ ਕਾਰਨ 24 ਸਾਲਾ ਮਾਡਲ ਦੀ ਮੌਤ
NEXT STORY