ਭੋਪਾਲ (ਬਿਊਰੋ) – ਫੈਸ਼ਨ ਤੇ ਜਿਊਲਰੀ ਡਿਜ਼ਾਈਨਰ ਸਬਯਸਾਚੀ ਮੁਖਰਜੀ ਨੂੰ ਧਾਰਮਿਕ ਆਸਥਾ ਦੇ ਪ੍ਰਤੀਕ ਮੰਗਲਸੂਤਰ ਦੇ ਵਿਵਾਦਗ੍ਰਸਤ ਇਸ਼ਤਿਹਾਰ ਕਾਰਨ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਇਸ਼ਤਿਹਾਰ ਨੂੰ ਹਟਾ ਲੈਣ ਨਹੀਂ ਤਾਂ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਹੋਵੇਗਾ। ਮਿਸ਼ਰਾ ਨੇ ਇਸ ਸਬੰਧ 'ਚ ਇਕ ਵੀਡੀਓ ਸੰਦੇਸ਼ ਟਵੀਟ ਕਰਦੇ ਹੋਏ ਕਿਹਾ ਕਿ ਸਬਯਸਾਚੀ ਮੁਖਰਜੀ ਦਾ ਮੰਗਲਸੂਤਰ ਦਾ ਇਸ਼ਤਿਹਾਰ ਬੇਹੱਦ ਇਤਰਾਜ਼ਯੋਗ ਹੈ। ਇਹ ਦੇਖ ਕੇ ਉਨ੍ਹਾਂ ਦਾ ਮਨ ਦੁਖੀ ਹੋਇਆ ਹੈ। ਉਹ ਡਿਜ਼ਾਈਨਰ ਨੂੰ ਪਹਿਲਾਂ ਵੀ ਚਿਤਾਵਨੀ ਦੇ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਚਿਤਾਵਨੀ ਦਿੰਦੇ ਹੋਏ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਜਾ ਰਿਹਾ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਵੱਖਰੀ ਫੋਰਸ ਭੇਜੀ ਜਾਵੇਗੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਗਹਿਣਿਆਂ 'ਚ ਮੰਗਲਸੂਤਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਸ ਦਾ ਪੀਲੇ ਰੰਗ ਦਾ ਹਿੱਸਾ ਮਾਂ ਪਾਰਵਤੀ ਅਤੇ ਕਾਲੇ ਰੰਗ ਦਾ ਹਿੱਸਾ ਭਗਵਾਨ ਸ਼ਿਵ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਕਾਰਨ ਔਰਤ ਅਤੇ ਉਸ ਦੇ ਪਤੀ ਦੀ ਸੁਰੱਖਿਆ ਹੁੰਦੀ ਹੈ।
ਨੋਟ - ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਧਾਰਮਿਕ ਰੰਗ 'ਚ ਰੰਗੀ ਨਿਮਰਤ ਖਹਿਰਾ, ਵੇਖੋ ਪਿਆਰੀ ਜਿਹੀ ਝਲਕ (ਵੀਡੀਓ)
NEXT STORY