ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਮੁੰਬਈ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸ਼ਰੀਫੁਲ ਨੇ ਆਪਣੇ ਵਕੀਲ ਅਜੇ ਗਵਲੀ ਰਾਹੀਂ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਉਸਨੇ ਕੋਈ ਅਪਰਾਧ ਨਹੀਂ ਕੀਤਾ ਹੈ। ਉਸ ਵਿਰੁੱਧ ਮਾਮਲਾ ਸਿਰਫ਼ ਮਨਘੜਤ ਹੈ। ਇਸ ਵੇਲੇ ਸੈਫ ਅਲੀ ਖਾਨ ਨਾਲ ਸਬੰਧਤ ਇਹ ਮਾਮਲਾ ਬਾਂਦਰਾ ਮੈਜਿਸਟ੍ਰੇਟ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਇਹ ਮੁੰਬਈ ਸੈਸ਼ਨ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ- ਸਲਮਾਨ-ਰਸ਼ਮੀਕਾ ਦੇ ਰੋਮਾਂਟਿਕ ਸਾਂਗ ਦਾ ਟੀਜ਼ਰ ਆਊਟ, ਦਿਖੇਗੀ ਸ਼ਾਨਦਾਰ ਕੈਮਿਸਟਰੀ
ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਸ਼ਰੀਫੁਲ
ਸੈਫ ਅਲੀ ਖਾਨ ਮਾਮਲੇ ਦੇ ਇੱਕ ਦੋਸ਼ੀ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਇਸ ਸਾਲ ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਸ਼ਰੀਫੁਲ ਨੇ ਮੁੰਬਈ ਸੈਸ਼ਨ ਕੋਰਟ ਵਿੱਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਕ ਚੈਨਲ ਦੀ ਰਿਪੋਰਟ ਦੇ ਅਨੁਸਾਰ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਵਿਰੁੱਧ ਦਾਇਰ ਕੀਤਾ ਗਿਆ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ। ਵਕੀਲ ਅਜੈ ਗਵਲੀ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ, 'ਐਫਆਈਆਰ ਸਪੱਸ਼ਟ ਤੌਰ 'ਤੇ ਝੂਠੀ ਹੈ ਅਤੇ ਸ਼ਰੀਫੁਲ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ।'
ਇਹ ਵੀ ਪੜ੍ਹੋ- ਭਾਈਜਾਨ ਦੀ ਰਾਮ ਮੰਦਰ ਵਾਲੀ ਘੜੀ ਨੇ ਛੇੜਿਆ ਵਿਵਾਦ, ਮੌਲਾਨਾ ਨੇ ਆਖ'ਤੀ ਵੱਡੀ ਗੱਲ
ਪਟੀਸ਼ਨ 'ਚ ਦਿੱਤੀ ਗਈ ਇਹ ਦਲੀਲ
ਵਕੀਲ ਅਜੇ ਗਵਲੀ ਨੇ ਪਟੀਸ਼ਨ ਵਿੱਚ ਅੱਗੇ ਦਲੀਲ ਦਿੱਤੀ ਕਿ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮਾਮਲੇ ਵਿੱਚ ਜਾਂਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਉਸਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਵੀ ਉਸਦੇ ਕਿਸੇ ਵੀ ਸਬੂਤ ਨਾਲ ਛੇੜਛਾੜ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਇਹ ਵੀ ਦਲੀਲ ਦਿੱਤੀ ਗਈ ਸੀ ਕਿ ਇਸਲਾਮ ਦੀ ਨਿਰੰਤਰ ਨਜ਼ਰਬੰਦੀ ਮੁਕੱਦਮੇ ਤੋਂ ਪਹਿਲਾਂ ਦੀ ਸਜ਼ਾ ਤੋਂ ਇਲਾਵਾ ਹੋਰ ਕੋਈ ਉਦੇਸ਼ ਪੂਰਾ ਨਹੀਂ ਹੁੰਦਾ।
ਇਹ ਵੀ ਪੜ੍ਹੋ- ਟ੍ਰੋਲਰਾਂ 'ਤੇ ਭੜਕੀ 53 ਸਾਲਾ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਹਮੇਸ਼ਾ ਮੋਟੀ ਸੀ'
ਸੈਫ ਅਲੀ ਖਾਨ 'ਤੇ ਹੋਇਆ ਸੀ ਹਮਲਾ
ਜ਼ਿਕਰਯੋਗ ਹੈ ਕਿ ਸੈਫ ਅਲੀ ਖਾਨ 'ਤੇ ਇਸ ਸਾਲ 16 ਜਨਵਰੀ ਦੀ ਸਵੇਰ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇੱਕ ਘੁਸਪੈਠੀਏ ਨੇ ਰਾਤ 2 ਵਜੇ ਦੇ ਕਰੀਬ ਅਦਾਕਾਰ ਦੇ ਘਰ ਵਿੱਚ ਦਾਖਲ ਹੋ ਗਿਆ। ਜਦੋਂ ਸੈਫ਼ ਅਲੀ ਖਾਨ ਨੇ ਉਸ ਸਮੇਂ ਰੌਲਾ ਸੁਣਿਆ ਜਦੋਂ ਘੁਸਪੈਠੀਏ ਨੇ ਅਦਾਕਾਰ ਦੇ ਛੋਟੇ ਪੁੱਤਰ ਜੇਹ ਦੇ ਕਮਰੇ ਵਿੱਚ ਮੌਜੂਦ ਮਹਿਲਾ ਸਟਾਫ ਮੈਂਬਰ 'ਤੇ ਹਮਲਾ ਕਰ ਦਿੱਤਾ। ਜਦੋਂ ਸੈਫ ਅਲੀ ਖਾਨ ਵਿਚਾਲੇ ਕਰਨ ਉਤਰੇ ਤਾਂ ਦੋਵਾਂ ਦੇ ਵਿਚਾਲੇ ਹੱਥੋਂਪਾਈ ਹੋ ਗਈ ਜਿਸ 'ਚ ਅਦਾਕਾਰ ਜ਼ਖਮੀ ਹੋ ਗਏ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਨਾਲ ਮੂਸੇਵਾਲਾ ਦੀ ਹਵੇਲੀ ਪਹੁੰਚੇ Pal Singh Samaon, ਸਿੱਧੂ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ
NEXT STORY