ਮੁੰਬਈ- 15 ਜਨਵਰੀ ਦੀ ਅੱਧੀ ਰਾਤ ਨੂੰ ਸੈਫ ਅਲੀ ਖਾਨ ਦੇ ਘਰ 'ਚ ਦਾਖਲ ਹੋਏ ਇੱਕ ਚੋਰ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਘਟਨਾ 'ਚ ਸੈਫ ਨੂੰ ਕਈ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਕੇ ਚਾਕੂ ਦਾ ਇੱਕ ਟੁਕੜਾ ਵੀ ਕੱਢ ਦਿੱਤਾ ਗਿਆ ਸੀ। 5 ਦਿਨ ਹਸਪਤਾਲ 'ਚ ਭਰਤੀ ਰਹਿਣ ਤੋਂ ਬਾਅਦ ਸੈਫ ਘਰ ਵਾਪਸ ਆ ਗਿਆ। ਪੁਲਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਸ ਨੇ ਸੈਫ ਅਲੀ ਖਾਨ ਦਾ ਬਿਆਨ ਦਰਜ ਕਰ ਲਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸੈਫ ਨੇ ਆਪਣੇ ਬਿਆਨ 'ਚ ਕੀ ਕਿਹਾ ਹੈ?
ਇਹ ਵੀ ਪੜ੍ਹੋ-UK ਜਾ ਕੇ ਕੁੱਲ੍ਹੜ ਪਿੱਜ਼ਾ ਕੱਪਲ ਨੇ ਕੀਤੀ ਨਵੀਂ ਸ਼ੁਰੂਆਤ, ਵੀਡੀਓ ਕੀਤੀ ਸਾਂਝੀ
ਸੈਫ ਅਲੀ ਖਾਨ ਨੇ ਦਰਜ ਕਰਵਾਇਆ ਬਿਆਨ
ਤੁਹਾਨੂੰ ਦੱਸ ਦੇਈਏ ਕਿ ਸੈਫ ਅਲੀ ਖਾਨ ਦੇ 11ਵੀਂ ਮੰਜ਼ਿਲ 'ਤੇ ਸਥਿਤ ਅਪਾਰਟਮੈਂਟ 'ਚ 3 ਬੈੱਡਰੂਮ ਹਨ, ਜਿਨ੍ਹਾਂ ਵਿੱਚੋਂ ਕਰੀਨਾ ਅਤੇ ਸੈਫ ਇੱਕ ਬੈੱਡਰੂਮ 'ਚ ਰਹਿੰਦੇ ਹਨ, ਤੈਮੂਰ ਦੂਜੇ ਕਮਰੇ 'ਚ ਰਹਿੰਦਾ ਹੈ, ਜਿਸ ਦੀ ਦੇਖਭਾਲ ਕਰਨ ਵਾਲੀ ਗੀਤਾ ਵੀ ਉੱਥੇ ਰਹਿੰਦੀ ਹੈ ਅਤੇ ਜਹਾਂਗੀਰ ਤੀਜੇ ਕਮਰੇ 'ਚ ਰਹਿੰਦਾ ਹੈ ਅਤੇ ਉਸ ਦੀ ਦੇਖਭਾਲ ਕਰਨ ਵਾਲੀ, ਏਲੀਆਮਾ ਫਿਲਿਪ, ਵੀ ਉੱਥੇ ਰਹਿੰਦੀ ਹੈ। ਪੁਲਸ ਸੂਤਰਾਂ ਅਨੁਸਾਰ, ਸੈਫ ਅਲੀ ਖਾਨ ਨੇ ਪੁਲਸ ਨੂੰ ਆਪਣੇ ਬਿਆਨ 'ਚ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਕਰੀਨਾ ਕਪੂਰ ਖਾਨ 11ਵੀਂ ਮੰਜ਼ਿਲ 'ਤੇ ਆਪਣੇ ਬੈੱਡਰੂਮ 'ਚ ਸਨ ਜਦੋਂ ਉਨ੍ਹਾਂ ਨੇ ਜਹਾਂਗੀਰ ਦੀ ਨੈਨੀ ਆਲੀਆ ਫਿਲਿਪ ਦੀਆਂ ਚੀਕਾਂ ਸੁਣੀਆਂ।
ਦੋਸ਼ੀ ਨੇ ਆਪਣੇ ਆਪ ਨੂੰ ਛੁਡਾਉਣ ਲਈ ਸੈਫ 'ਤੇ ਕੀਤਾ ਹਮਲਾ
ਆਵਾਜ਼ ਸੁਣ ਕੇ, ਸੈਫ਼ ਅਤੇ ਕਰੀਨਾ ਜੇਹ ਦੇ ਕਮਰੇ ਵੱਲ ਭੱਜੇ, ਜਿੱਥੇ ਉਨ੍ਹਾਂ ਨੇ ਹਮਲਾਵਰ ਨੂੰ ਦੇਖਿਆ। ਘਟਨਾ ਸਮੇਂ ਸੈਫ਼ ਦਾ ਛੋਟਾ ਪੁੱਤਰ ਰੋ ਰਿਹਾ ਸੀ ਅਤੇ ਜਦੋਂ ਅਦਾਕਾਰ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਵਾਂ 'ਚ ਹੱਥੋਪਾਈ ਹੋ ਗਈ। ਸੈਫ਼ ਨੇ ਹਮਲਾਵਰ ਨੂੰ ਫੜ ਲਿਆ ਪਰ ਆਪਣੇ ਆਪ ਨੂੰ ਛੁਡਾਉਣ ਲਈ, ਹਮਲਾਵਰ ਨੇ ਉਸ ਦੀ ਪਿੱਠ, ਗਰਦਨ ਅਤੇ ਹੱਥਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਣ ਦੇ ਬਾਵਜੂਦ, ਸੈਫ ਅਲੀ ਖਾਨ ਨੇ ਹਮਲਾਵਰ ਨੂੰ ਧੱਕਾ ਦੇ ਦਿੱਤਾ, ਹਮਲਾਵਰ ਨੂੰ ਜਹਾਂਗੀਰ ਦੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਘਰ ਦਾ ਸਟਾਫ ਜੇਹ ਨੂੰ ਲੈ ਕੇ 12ਵੀਂ ਮੰਜ਼ਿਲ 'ਤੇ ਭੱਜ ਗਿਆ।
ਇਹ ਵੀ ਪੜ੍ਹੋ-ਕਿਉਂ ਛੱਡਿਆ ਕੁੱਲ੍ਹੜ ਪਿੱਜ਼ਾ ਕੱਪਲ ਨੇ ਇੰਡੀਆ, ਖੋਲ੍ਹਿਆ ਭੇਤ
ਸ਼ੋਰ ਸੁਣ ਕੇ ਜਦੋਂ ਹੋਰ ਕਰਮਚਾਰੀ ਰਮੇਸ਼, ਹਰੀ, ਰਾਮੂ ਅਤੇ ਪਾਸਵਾਨ ਹੇਠਾਂ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਜਿਸ ਕਮਰੇ ਵਿੱਚ ਹਮਲਾਵਰ ਬੰਦ ਸੀ, ਉਹ ਉੱਥੇ ਨਹੀਂ ਸੀ ਅਤੇ ਪੂਰੇ ਘਰ ਦੀ ਭਾਲ ਕਰਨ ਤੋਂ ਬਾਅਦ ਵੀ ਉਹ ਨਹੀਂ ਮਿਲਿਆ। ਇਸ ਦੌਰਾਨ, ਸੈਫ ਅਲੀ ਖਾਨ ਨੂੰ ਇੱਕ ਆਟੋ ਰਿਕਸ਼ਾ ਵਿੱਚ ਹਸਪਤਾਲ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ਜਾ ਕੇ ਕੁੱਲ੍ਹੜ ਪਿੱਜ਼ਾ ਕੱਪਲ ਨੇ ਕੀਤੀ ਨਵੀਂ ਸ਼ੁਰੂਆਤ, ਵੀਡੀਓ ਕੀਤੀ ਸਾਂਝੀ
NEXT STORY