ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਵਾਦ ਇਨ੍ਹੀਂ ਦਿਨੀਂ ਆਪਣੀ ਪਤਨੀ ਤੇ ਬੱਚਿਆਂ ਨਾਲ ਸਾਹਮਣੇ ਆਇਆ ਹੈ। ਪਤਨੀ ਤੇ ਬੱਚਿਆਂ ਵਲੋਂ ਲਹਿੰਬਰ ਹੁਸੈਨਪੁਰੀ ’ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਦੂਜੇ ਪਾਸੇ ਲਹਿੰਬਰ ਹੁਸੈਨਪੁਰੀ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਰਹੇ ਹਨ।
ਲਹਿੰਬਰ ਹੁਸੈਨਪੁਰੀ ਦੇ ਪਤਨੀ ਨਾਲ ਇਸ ਵਿਵਾਦ ’ਤੇ ਪਹਿਲਾਂ ਗਾਇਕ ਇੰਦਰਜੀਤ ਨਿੱਕੂ ਨੇ ਆਪਣਾ ਪੱਖ ਰੱਖਿਆ ਸੀ। ਹੁਣ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਇਸ ਵਿਵਾਦ ’ਤੇ ਆਪਣਾ ਪੱਖ ਰੱਖਿਆ ਹੈ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਨਾਲ ਸਾਹਮਣੇ ਆਈਆਂ ਜਸਬੀਰ ਜੱਸੀ ਤੇ ਰਣਜੀਤ ਬਾਵਾ ਦੀਆਂ ਇਹ ਤਸਵੀਰਾਂ
ਮਾਸਟਰ ਸਲੀਮ ਨੇ ਕਿਹਾ ਕਿ ਉਹ ਲਹਿੰਬਰ ਹੁਸੈਨਪੁਰੀ ਤੇ ਉਨ੍ਹਾਂ ਦੀ ਪਤਨੀ ਨੂੰ ਗੁਜ਼ਾਰਿਸ਼ ਕਰਦੇ ਹਨ ਕਿ ਘਰ ਦਾ ਮਸਲਾ ਘਰ ਬੈਠ ਕੇ ਸੁਲਝਾਇਆ ਜਾਵੇ। ਉਨ੍ਹਾਂ ਜ਼ਿੰਦਗੀ ’ਚ ਕਦੇ ਵੀ ਲਹਿੰਬਰ ਹੁਸੈਨਪੁਰੀ ਨੂੰ ਲੜਦਿਆਂ ਨਹੀਂ ਦੇਖਿਆ ਹੈ।
ਮਾਸਟਰ ਸਲੀਮ ਨੇ ਅੱਗੇ ਕਿਹਾ, ‘ਮੈਂ ਕੈਨੇਡਾ ’ਚ ਲਹਿੰਬਰ ਹੁਸੈਨਪੁਰੀ ਨਾਲ ਇਕ ਟੂਰ ਵੀ ਕੀਤਾ ਹੈ। ਉਨ੍ਹਾਂ ਦਾ ਇਹ ਪਰਿਵਾਰਕ ਮਸਲਾ ਹੈ। ਛੋਟੀ ਜਿਹੀ ਗਲਤਫਹਿਮੀ ਨੇ ਅੱਜ ਵੱਡਾ ਰੂਪ ਧਾਰਨ ਕਰ ਲਿਆ ਹੈ।’
ਮਾਸਟਰ ਸਲੀਮ ਨੇ ਅਖੀਰ ’ਚ ਕਿਹਾ, ‘ਅੱਜਕਲ ਉਂਝ ਵੀ ਦੁਨੀਆ ’ਚ ਕੁਝ ਠੀਕ ਨਹੀਂ ਚੱਲ ਰਿਹਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਣ ਤਾਂ ਦਿਲ ਹੋਰ ਉਦਾਸ ਹੋ ਜਾਂਦਾ ਹੈ।’
ਉਨ੍ਹਾਂ ਯੂਟਿਊਬ ਚੈਨਲਾਂ ਤੇ ਹੋਰਨਾਂ ਅਦਾਰਿਆਂ ਨੂੰ ਬੇਨਤੀ ਕੀਤੀ ਕਿ ਦੋਵਾਂ ਨੂੰ ਜੋੜਨ ਦੀ ਗੱਲ ਕੀਤੀ ਜਾਵੇ ਤੋੜਨ ਦੀ ਨਹੀਂ।
ਨੋਟ- ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਵੇਤਾ ਤਿਵਾੜੀ ਦੀ ਧੀ ਨੇ ਬੋਲਡ ਅੰਦਾਜ਼ 'ਚ ਕੀਤੀ ਸੋਸ਼ਲ ਮੀਡੀਆ 'ਤੇ ਵਾਪਸੀ, ਤਸਵੀਰਾਂ ਵਾਇਰਲ
NEXT STORY