ਮੁੰਬਈ- ਪਿਛਲੇ ਹਫਤੇ ਮੁੰਬਈ ਟਰੈਫਿਕ ਕੰਟਰੋਲ ਦੇ ਵਟਸਐਪ ਨੰਬਰ 'ਤੇ ਮੈਸੇਜ ਭੇਜ ਕੇ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਹੁਣ ਮੁਆਫੀ ਮੰਗ ਲਈ ਹੈ। ਪੁਲਸ ਨੂੰ ਇੱਕ ਵਾਰ ਫਿਰ ਉਸੇ ਵਟਸਐਪ ਨੰਬਰ ਤੋਂ ਇੱਕ ਹੋਰ ਸੁਨੇਹਾ ਮਿਲਿਆ ਹੈ, ਜਿਸ 'ਚ ਧਮਕੀ ਦੇਣ ਵਾਲੇ ਵਿਅਕਤੀ ਨੇ ਮੁਆਫੀ ਮੰਗੀ ਹੈ। ਸੂਤਰਾਂ ਮੁਤਾਬਕ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਕਿਹਾ ਕਿ ਇਹ ਮੈਸੇਜ ਉਸ ਕੋਲੋਂ ਗਲਤੀ ਨਾਲ ਭੇਜਿਆ ਗਿਆ ਸੀ ਅਤੇ ਉਹ ਇਸ ਲਈ ਮੁਆਫੀ ਮੰਗ ਰਿਹਾ ਹੈ।ਪੁਲਸ ਨੂੰ ਇਹ ਮੈਸੇਜ ਭੇਜਣ ਵਾਲੇ ਵਿਅਕਤੀ ਦੀ ਲੋਕੇਸ਼ਨ ਝਾਰਖੰਡ 'ਚ ਮਿਲੀ ਹੈ, ਜਿਸ ਦੀ ਭਾਲ 'ਚ ਪੁਲਸ ਟੀਮ ਉਥੇ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਸਲਮਾਨ ਅਤੇ ਲਾਰੈਂਸ ਵਿਚਾਲੇ ਸੁਲ੍ਹਾ ਕਰਵਾ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਦੇ ਹੱਕ 'ਚ ਬੋਲੇ ਗਾਇਕ ਮੀਕਾ ਸਿੰਘ, ਕਿਹਾ- ਭਾਈ ਤੂੰ ਫ਼ਿਕਰ....
ਮੁੰਬਈ ਟਰੈਫਿਕ ਪੁਲਸ ਨੂੰ ਇਹ ਵਟਸਐਪ ਸੰਦੇਸ਼ 18 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਬਾਂਦਰਾ 'ਚ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਮਿਲਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਸਲਮਾਨ ਖਾਨ ਨੇ ਸਿੱਦੀਕੀ ਦੇ ਕਤਲ ਪਿੱਛੇ ਮੰਨੇ ਜਾਂਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਆਪਣੇ ਝਗੜੇ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ, ਤਾਂ ਉਸ ਦਾ ਵੀ ਇਹੋ ਹਾਲ ਹੋਵੇਗਾ ਜੋ ਕਿਸੇ ਵੀ ਸਿਆਸਤਦਾਨ ਵਾਂਗ ਹੋਵੇਗਾ।ਧਮਕੀ ਭਰੇ ਸੰਦੇਸ਼ 'ਚ ਕਿਹਾ ਗਿਆ ਸੀ, "ਇਸ ਨੂੰ ਹਲਕੇ 'ਚ ਨਾ ਲਓ।
ਇਹ ਖ਼ਬਰ ਵੀ ਪੜ੍ਹੋ -ਗਾਇਕ ਮਨਕੀਰਤ ਔਲਖ ਨੇ ਦਰਗਾਹ ਅਜਮੇਰ ਸ਼ਰੀਫ ਟੇਕਿਆ ਮੱਥਾ, ਵੀਡੀਓ ਵਾਇਰਲ
ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੈਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣੇ ਪੈਣਗੇ। ਜੇਕਰ ਇਹ ਪੈਸੇ ਨਹੀਂ ਦਿੱਤੇ ਗਏ ਤਾਂ ਉਨ੍ਹਾਂ ਦੀ ਹਾਲਤ ਵੀ ਬਾਬਾ ਸਿੱਦੀਕੀ ਦੀ ਤਰ੍ਹਾਂ ਹੋਵੇਗੀ। ਧਮਕੀ ਤੋਂ ਬਾਅਦ, ਬਾਂਦਰਾ ਸਥਿਤ ਸਲਮਾਨ ਖ਼ਾਨ ਦੀ ਰਿਹਾਇਸ਼ ਅਤੇ ਮੁੰਬਈ ਨੇੜੇ ਪਨਵੇਲ ਸਥਿਤ ਫਾਰਮ ਹਾਊਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਇਸ ਬੀਮਾਰੀ ਬਾਰੇ ਸਿਹਤ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ
NEXT STORY