ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖ਼ਬਰ ਹੈ ਕਿ 13 ਸਾਲ ਪੁਰਾਣੇ 'ਹਿਟ ਐਂਡ ਰਨ' ਮਾਮਲੇ 'ਚ ਅੱਜ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਲਮਾਨ ਨੂੰ ਇਸ ਕੇਸ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੇ ਖਿਲਾਫ ਉਨ੍ਹਾਂ ਨੇ ਅਦਾਲਤ 'ਚ ਅਪੀਲ ਦਾਇਰ ਕੀਤੀ ਸੀ।
ਥੋੜ੍ਹੀ ਦੇਰ ਪਹਿਲਾਂ ਇਸ ਨਾਲ ਜੁੜੀ ਇਕ ਖ਼ਬਰ ਸਾਹਮਣੇ ਆਈ ਸੀ ਕਿ ਬਾਂਬੇ ਹਾਈਕੋਰਟ ਨੇ ਸਲਮਾਨ ਖਾਨ ਨੂੰ ਫੈਸਲਾ ਸੁਣਾਏ ਜਾਣ ਵੇਲੇ ਅਦਾਲਤ 'ਚ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਸੀ, ਜਿਸ 'ਤੇ ਸਲਮਾਨ ਦੇ ਵਕੀਲ ਨੇ ਉਨ੍ਹਾਂ ਲਈ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਨੂੰ ਨਿਜੀ ਸੁਰੱਖਿਆ ਦਸਤੇ ਨਾਲ ਅਦਾਲਤ ਪਹੁੰਚਣ ਦਾ ਆਦੇਸ਼ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 'ਹਿਟ ਐਂਡ ਰਨ' ਮਾਮਲੇ 'ਚ ਸਲਮਾਨ ਖਾਨ ਨੂੰ ਕੱਲ ਕੁਝ ਰਾਹਤ ਮਿਲੀ ਸੀ। ਕੱਲ ਬਾਂਬੇ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਜਿਹੇ ਸਬੂਤ ਨਹੀਂ ਮਿਲੇ ਕਿ ਹਾਦਸੇ ਸਮੇਂ ਗੱਡੀ ਸਲਮਾਨ ਹੀ ਚਲਾ ਰਹੇ ਸਨ ਤੇ ਉਹ ਨਸ਼ੇ ਦੀ ਹਾਲਤ 'ਚ ਸਨ। ਅਦਾਲਤ ਦੇ ਇੰਝ ਕਹਿਣ ਨਾਲ ਸਲਮਾਨ ਖਾਨ ਨੂੰ ਵੱਡੀ ਰਾਹਤ ਦੀ ਆਸ ਨਜ਼ਰ ਆ ਰਹੀ ਹੈ।
'ਮਸਤੀਜ਼ਾਦੇ' ਦੇ ਟੀਜ਼ਰ 'ਚ ਸਨੀ ਨੇ ਲਗਾਇਆ ਸੈਕਸ ਅਤੇ ਕਾਮੇਡੀ ਦਾ ਡਬਲ ਤੜਕਾ (ਤਸਵੀਰਾਂ)
NEXT STORY