ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਦਾ ਸਭ ਤੋਂ ਚਰਚਿਤ ਅਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 15' 2 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਲੈ ਕੇ ਕਾਫ਼ੀ ਬਜ਼ ਬਣਿਆ ਹੋਇਆ ਹੈ। 'ਬਿੱਗ ਬੌਸ' ਦੇ ਘਰ 'ਚ ਇਸ ਵਾਰ ਕਿਹੜੇ-ਕਿਹੜੇ ਸਟਾਰਸ ਨਜ਼ਰ ਆਉਣ ਵਾਲੇ ਹਨ, ਇਸ ਨੂੰ ਲੈ ਕੇ ਵੀ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ। ਉਥੇ ਹੀ ਇਨ੍ਹਾਂ ਚਰਚਾਵਾਂ ਦੌਰਾਨ ਉਨ੍ਹਾਂ 5 ਕੰਟੈਸਟੈਂਟ ਦੇ ਨਾਮ ਕੰਫਰਮ ਹੋ ਗਏ ਹਨ, ਜੋ ਇਸ ਵਾਰ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨ ਵਾਲੇ ਹਨ।

ਬੀਤੇ ਵੀਰਵਾਰ ਨੂੰ ਮੱਧ ਪ੍ਰਦੇਸ਼ 'ਚ 'ਬਿੱਗ ਬੌਸ 15' ਨੂੰ ਲੈ ਕੇ ਪ੍ਰੈੱਸ ਕਾਨਫਰੈਂਸ ਰੱਖੀ ਗਈ, ਜਿਸ ਨੂੰ 'ਬਿੱਗ ਬੌਸ' ਸਾਬਕਾ ਮੁਕਾਬਲੇਬਾਜ਼ ਅਤੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਤੇ ਆਰਤੀ ਸਿੰਘ ਨੇ ਹੋਸਟ ਕੀਤਾ। ਇਸ ਪ੍ਰੈੱਸ ਕਾਨਫਰੈਂਸ 'ਚ ਹੀ ਉਨ੍ਹਾਂ ਨਾਮਾਂ ਤੋਂ ਪਰਦਾ ਚੁੱਕਿਆ ਗਿਆ, ਜੋ ਇਸ ਸਾਲ ਸ਼ੋਅ 'ਚ ਐਂਟਰੀ ਕਰਨਗੇ।

ਇਹ ਪੰਜ ਚਿਹਰੇ ਆਉਣਗੇ ਨਜ਼ਰ...
ਪ੍ਰੈੱਸ ਕਾਨਫਰੈਂਸ 'ਚ ਦੱਸਿਆ ਗਿਆ ਕਿ 'ਬਿੱਗ ਬੌਸ 15' 'ਚ 'ਬਿੱਗ ਬੌਸ 13' ਦੇ ਰਨਰਅਪ ਆਸਿਮ ਰਿਯਾਜ਼ ਦੇ ਵੱਡੇ ਭਰਾ ਓਮਰ ਰਿਯਾਜ਼, ਟੀ. ਵੀ. ਅਦਾਕਾਰਾ ਸੋਨਲ ਬਿਸ਼ਟ, ਅਦਾਕਾਰਾ ਅਤੇ 'ਬਿੱਗ ਬੌਸ ਓਟੀਟੀ' ਕੰਟੈਸਟੈਂਟ ਸ਼ਮਿਤਾ ਸ਼ੈੱਟੀ ਅਤੇ ਨਿਸ਼ਾਂਤ ਭੱਟ ਨਜ਼ਰ ਆਉਣ ਵਾਲੇ ਹਨ। ਉਥੇ ਹੀ ਇਨ੍ਹਾਂ ਸਟਾਰਸ ਤੋਂ ਇਲਾਵਾ 'ਬਿੱਗ ਬੌਸ ਓਟੀਟੀ' ਮੁਕਬਾਲੇਬਾਦਡ ਪ੍ਰਤੀਕ ਸਹਿਜਪਾਲ ਵੀ ਸ਼ੋਅ 'ਚ ਨਜ਼ਰ ਆਉਣਗੇ, ਇਹ ਪਹਿਲਾਂ ਹੀ ਕੰਫਰਮ ਹੋ ਚੁੱਕਾ ਸੀ। ਉਥੇ ਹੀ ਇਨ੍ਹਾਂ ਮੁਕਾਬਲੇਬਾਜ਼ ਤੋਂ ਇਲਾਵਾ ਅਕਾਸਾ ਸਿੰਘ ਵੀ ਸ਼ੋਅ 'ਚ ਨਜ਼ਰ ਆ ਸਕਦੀ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ, ਇਸ ਵਾਰ 'ਬਿੱਗ ਬੌਸ 15' 'ਚ ਅਕਾਸਾ ਸਿੰਘ ਨਜ਼ਰ ਆਉਣ ਵਾਲੀ ਹੈ। ਅਕਾਸਾ ਸਿੰਘ ਇਕ ਮਸ਼ਹੂਰ ਗਾਇਕਾ ਹੈ। ਪਹਿਲੀ ਵਾਰ ਅਕਾਸਾ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਆਜ਼ ਰਾਅ ਸਟਾਰ' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਦੇ ਮੈਂਟੋਰ ਸਿੰਗਰ ਹਿਮੇਸ਼ ਰੇਸ਼ਮਿਆ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 'ਬਿੱਗ ਬੌਸ ਓਟੀਟੀ' ਫ਼ਿਲਮ ਨਿਰਦੇਸ਼ਕ ਕਰਨ ਜੌਹਰ ਨੇ ਹੋਸਟ ਕੀਤਾ ਸੀ। ਇਸ ਦਾ ਗ੍ਰੈਂਡ ਫਿਨਾਲੇ ਹੋ ਚੁੱਕਾ ਹੈ, ਜਿਸ 'ਚ ਦਿਵਿਆ ਅਗਰਵਾਲ ਜੇਤੂ ਰਹੀ ਹੈ। ਉਥੇ ਹੀ ਇਸ ਵਾਰ 'ਬਿੱਗ ਬੌਸ 15' ਦੀ ਥੀਮ 'ਜੰਗਲ 'ਚ ਦੰਗਲ' ਹੈ। ਘਰ ਨੂੰ ਇਸ ਵਾਰ ਜੰਗਲ ਦੀ ਤਰ੍ਹਾਂ ਸਜਾਇਆ ਗਿਆ ਹੈ। ਸ਼ੋਅ ਦੇ ਕਈ ਪ੍ਰੋਮੋ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਸ 'ਚ ਸਲਮਾਨ ਖ਼ਾਨ ਜੰਗਲ 'ਚ ਨਜ਼ਰ ਆ ਰਹੇ ਹਨ, ਹੁਣ ਦੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਦੇ ਸ਼ੋਅ 'ਚ ਇਸ ਵਾਰ ਕੀ ਨਵਾਂ ਹੋਣ ਵਾਲਾ ਹੈ।

ਇਨ੍ਹਾਂ ਤੋਂ ਇਲਾਵਾ 'ਬਿੱਗ ਬੌਸ 15' ਦੇ ਘਰ 'ਚ ਇਹ ਕਲਾਕਾਰ ਵੀ ਨਜ਼ਰ ਆਉਣਗੇ।

Karan Kundrra

Tina Dutta

Neha Marda

Simba Nagpal

Reem Shaikh

Nidhi Bhanushali

Afsana Khan
ਜੇਕਰ ਬੋਲ਼ੇ ਭਾਈਚਾਰੇ ਦੇ ਨਾਲ ਕੰਮ ਕਰਕੇ ਕੋਈ ਸਾਂਝੀ ਜਗ੍ਹਾ ਬਣਾ ਸਕਦੇ ਹੋ ਤਾਂ ਕੋਸ਼ਿਸ਼ ਕਰੋ : ਰਣਵੀਰ ਸਿੰਘ
NEXT STORY