ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੰਬਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਕਿਹਾ ਕਿ ਬੀਤੇ ਦਿਨੀਂ ਭਾਵ 16 ਫਰਵਰੀ ਨੂੰ ਪੁਲਸ ਕੰਟਰੋਲ ਪੈਨਲ 'ਚ ਇਸ ਸੰਬੰਧ 'ਚ ਫੋਨ ਕੀਤਾ ਗਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਇਹ ਫਰਜ਼ੀ ਫੋਨ ਸੀ ਅਤੇ ਇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਅਜੇ ਤੱਕ ਕਈ ਇਸ ਸੰਬੰਧੀ ਕੋਈ ਵੀ ਮਾਮਲਾ ਦਰਜ਼ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਪੁਲਸ ਇਸ ਮਾਮਲੇ 'ਚ ਕੋਈ ਕਮੀ ਨਹੀਂ ਰੱਖਣਾ ਚਾਹੁੰਦੀ ਹੈ। ਪੁਲਸ ਨੇ ਉਸ ਜਗ੍ਹਾ ਦਾ ਵੀ ਪਤਾ ਲਗਾ ਲਿਆ ਹੈ, ਜਿਥੋ ਫੋਨ ਕੀਤਾ ਗਿਆ ਸੀ।
ਮਹੇਸ਼ ਭੱਟ ਨੂੰ ਹੈ ਆਪਣੀ ਬੇਟੀ 'ਤੇ ਮਾਣ, ਕਿਹਾ...
NEXT STORY