ਮੁੰਬਈ- ਸਟਾਰ ਪਲੱਸ ਹੁਣ ਟੀ.ਵੀ. ਦਰਸ਼ਕਾਂ ਲਈ ਇਕ ਹੋਰ ਦਿਲਚਸਪ ਸ਼ੋਅ ‘ਸੰਪੂਰਨਾ’ ਲੈ ਕੇ ਆ ਰਿਹਾ ਹੈ। ਇਹ ਇਕ ਕਾਲਪਨਿਕ ਡ੍ਰਾਮਾ ਹੈ, ਜਿਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਦਾ ਟ੍ਰੇਲਰ ਕਿਸੇ ਹੋਰ ਨੇ ਨਹੀਂ, ਸਗੋਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲਾਂਚ ਕੀਤਾ। ਅਜਿਹੀ ਸਥਿਤੀ ’ਚ ‘ਸੰਪੂਰਨਾ’ ਵਿਚ ਮਿੱਟੀ ਦਾ ਕਿਰਦਾਰ ਨਿਭਾਅ ਰਹੀ ਸੰਦੀਪਤਾ ਸੇਨ ਨੇ ਆਪਣੇ ਸ਼ੋਅ ਦੇ ਵਿਸ਼ੇਸ਼ ਹਿੱਸੇ ਦਾ ਆਪਣਾ ਅਨੁਭਵ ਸਾਂਝਾ ਕੀਤਾ।
ਸੰਦੀਪਤਾ ਨੇ ਕਿਹਾ ਕਿ ਜ਼ੀਨਤ ਅਮਾਨ ਨੂੰ ਮਿਲਣ ਤੋਂ ਬਾਅਦ ਮੈਂ ਸੱਚਮੁੱਚ ਭਾਵੁਕ ਹੋ ਗਈ। ਉਹ ਬਾਲੀਵੁੱਡ ਦੀ ਇੰਨੀ ਵੱਡੀ ਸਟਾਰ ਹੈ ਅਤੇ ਉਸ ਨਾਲ ਗੱਲ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਖਾਸ ਸੀ। ਉਸ ਨੇ ਨਾ ਸਿਰਫ਼ ਮੇਰੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ, ਸਗੋਂ ਮੈਨੂੰ ਖਾਸ ਟਿਪਸ ਅਤੇ ਗਾਈਡੈਂਸ ਵੀ ਦਿੱਤੀ। ਇਹ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਕਿਸੇ ਤੋਂ ਇੰਨੀ ਗਰਮਜੋਸ਼ੀ ਅਤੇ ਸਿਆਣਪ ਵਾਲੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ।
ਜਿਸ ਨਾਲ ਪੈਸਿਆਂ ਲਈ ਗੁਜ਼ਾਰੀ ਰਾਤ, ਉਸੇ ਨਾਲ ਹੋ ਗਿਆ ਪਿਆਰ ! ਅੱਜ ਬਾਲੀਵੁੱਡ ਨੂੰ ਦੇ ਚੁੱਕੀ ਕਈ ਹਿੱਟ ਫਿਲਮਾਂ
NEXT STORY