ਐਂਟਰਟੇਨਮੈਂਟ ਡੈਸਕ- ਟੀਵੀ ਸ਼ੋਅ 'ਸਪਨੇ ਸੁਹਾਨੇ ਲੜਕਪਨ ਕੇ' ਵਿੱਚ 'ਗੁੰਜਨ' ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਮਸ਼ਹੂਰ ਹੋਈ ਅਦਾਕਾਰਾ ਰੂਪਲ ਤਿਆਗੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। 36 ਸਾਲਾ ਰੂਪਲ ਨੇ ਆਪਣੇ ਲੌਂਗ-ਟਰਮ ਬੁਆਏਫ੍ਰੈਂਡ ਨੋਮਿਸ਼ ਭਾਰਦਵਾਜ ਨਾਲ ਸਗਾਈ ਕਰ ਲਈ ਹੈ।

ਇੰਸਟਾਗ੍ਰਾਮ 'ਤੇ ਕੀਤਾ ਐਲਾਨ
ਰੂਪਲ ਤਿਆਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਮੰਗਣੀ ਦੀਆਂ ਕਈ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਸਿਤਾਰਿਆਂ ਨੇ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਫੋਟੋਆਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਹਾਂ, ਹਮੇਸ਼ਾ ਲਈ"।
ਫਿਲਮੀ ਸਟਾਈਲ 'ਚ ਹੋਇਆ ਪ੍ਰਪੋਜ਼ਲ
ਨੋਮਿਸ਼ ਭਾਰਦਵਾਜ ਨੇ ਰੂਪਲ ਨੂੰ ਬੇਹੱਦ ਰੋਮਾਂਟਿਕ ਅਤੇ ਡ੍ਰੀਮੀ ਅੰਦਾਜ਼ ਵਿੱਚ ਪ੍ਰਪੋਜ਼ ਕੀਤਾ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੋਮਿਸ਼ ਨੇ ਗੋਡਿਆਂ 'ਤੇ ਬੈਠ ਕੇ ਆਪਣੀ ਲੇਡੀਲਵ ਨੂੰ ਰਿੰਗ ਪਹਿਨਾਈ। ਇਹ ਪੂਰਾ ਮੋਮੈਂਟ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਲੱਗ ਰਿਹਾ ਸੀ। ਰੂਪਲ ਆਪਣੀ ਮੰਗਣੀ ਮੌਕੇ ਲਾਲ ਰੰਗ ਦੇ ਖੂਬਸੂਰਤ ਗਾਊਨ ਵਿੱਚ ਬਹੁਤ ਜ਼ਿਆਦਾ ਗੌਰਜੀਅਸ (ਖੂਬਸੂਰਤ) ਲੱਗ ਰਹੀ ਸੀ, ਜਦੋਂ ਕਿ ਨੋਮਿਸ਼ ਫਾਰਮਲ ਆਊਟਫਿਟ ਵਿੱਚ ਕਾਫ਼ੀ ਡੈਸ਼ਿੰਗ ਦਿਖੇ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਤਸਵੀਰਾਂ ਵਿੱਚ ਸਾਫ਼ ਝਲਕਦੀ ਹੈ।

ਵਿਆਹ ਦੀ ਤਾਰੀਖ ਅਜੇ ਹੈ ਸੀਕਰੇਟ
ਰੂਪਲ ਅਤੇ ਨੋਮਿਸ਼ ਨੇ ਫਿਲਹਾਲ ਆਪਣੀ ਵਿਆਹ ਦੀ ਤਰੀਕ ਨੂੰ ਲੈ ਕੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ। ਪਰ ਮੰਗਣੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਹ ਜੋੜਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਦੱਸ ਦਈਏ ਕਿ ਰੂਪਲ ਤਿਆਗੀ ਅੱਜਕੱਲ੍ਹ ਟੀਵੀ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ।
ਫਰਹਾਨ ਅਖਤਰ ਦੀ '120 ਬਹਾਦੁਰ' ਪਹਿਲੀ ਵਾਰ ਸਾਰੇ ਡਿਫੈਂਸ ਥਿਏਟਰਾਂ 'ਚ ਦਿਖਾਈ ਜਾਵੇਗੀ
NEXT STORY