ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਨੀਲੇ ਰੰਗ ਦੇ ਆਫ ਸ਼ੋਲਡਰ ਗਾਊਨ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ।

ਸਾਰਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ, ਜਿੱਥੇ ਉਸ ਨੇ ਹਲਕੇ ਮੇਕਅੱਪ, ਖੁੱਲ੍ਹੇ ਵਾਲਾਂ ਅਤੇ ਸ਼ਾਨਦਾਰ ਪੋਜ਼ ਨਾਲ ਕੈਮਰੇ ਦੇ ਸਾਹਮਣੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ।

ਇਸ ਵੀਡੀਓ 'ਚ ਸਾਰਾ ਦੇ ਮਨਮੋਹਕ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਉਸ ਦੇ ਹੌਟ ਲੁੱਕ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਉਸ ਦੇ ਇਸ ਅੰਦਾਜ਼ 'ਤੇ ਪ੍ਰਸ਼ੰਸਕ ਦਿਲੋਂ ਆਪਣਾ ਪਿਆਰ ਦਿਖਾ ਰਹੇ ਹਨ।




ਪਾਨ ਮਸਾਲਾ ਵਿਗਿਆਪਨ ਕਰਨ ਵਾਲੇ ਅਦਾਕਾਰਾਂ 'ਤੇ ਭੜਕੇ ਮੁਕੇਸ਼ ਖੰਨਾ
NEXT STORY