ਸਪੋਰਟਸ ਡੈਸਕ: ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਤੀਜਾ ਤੇ ਸੀਰੀਜ਼ ਦਾ ਆਖ਼ਰੀ T20I ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਅਫ਼ਗਾਨਿਸਤਾਨ ਨੇ ਆਪਣੀ ਟੀਮ ਵਿਚ 2 ਬਦਲਾਅ ਕੀਤੇ ਹਨ, ਉੱਥੇ ਹੀ ਭਾਰਤੀ ਟੀਮ ਨੇ ਵੀ ਟੀਮ ਵਿਚ ਇਕ ਬਦਲਾਅ ਕਰਦਿਆਂ ਅਰਸ਼ਦੀਪ ਸਿੰਘ ਦੀ ਜਗ੍ਹਾ ਯਸ਼ ਠਾਕੁਰ ਨੂੰ ਮੌਕਾ ਦਿੱਤਾ ਹੈ।
ਦੱਸ ਦਈਏ ਕਿ ਤਿੰਨ ਟੀ-20 ਮੁਕਾਬਲਿਆਂ ਦੀ ਇਸ ਲੜੀ ਨੂੰ ਭਾਰਤ ਨੇ ਪਹਿਲਾਂ ਹੀ 2-0 ਨਾਲ ਆਪਣੇ ਨਾਂ ਕਰ ਲਿਆ ਹੈ। ਭਾਰਤ ਦੀਆਂ ਨਜ਼ਰਾਂ ਇਸ ਮੁਕਾਬਲੇ ਨੂੰ ਜਿੱਤ ਕੇ 3-0 ਨਾਲ ਕਲੀਨ ਸਵੀਪ ਕਰਨ 'ਤੇ ਹਨ। ਇਸ ਲੜੀ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਅਗਵਾਈ ਵਿਚ ਭਾਰਤੀ ਟੀਮ ਏਸ਼ੀਅਨ ਗੇਮਜ਼ ਲਈ ਜਾਪਾਨ ਰਵਾਨਾ ਹੋਵੇਗੀ। ਇਸ ਲਿਹਾਜ਼ ਨਾਲ ਇਸ ਸੀਰੀਜ਼ ਵਿਚ ਕਲੀਨ ਸਵੀਪ ਕਰਨ ਨਾਲ ਭਾਰਤੀ ਟੀਮ ਦਾ ਆਤਮ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਵੇਗਾ।
ਜੂਏ ਤੇ ਸੱਟੇਬਾਜ਼ੀ ਮਾਮਲੇ 'ਚ ਫਸਿਆ ਧਾਕੜ ਕ੍ਰਿਕਟਰ ! NCCIA ਨੇ ਜਾਰੀ ਕਰ 'ਤਾ ਨੋਟਿਸ
NEXT STORY