ਮੁੰਬਈ- ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਸਾਰਾ ਅਲੀ ਖਾਨ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹਾਲ ਹੀ 'ਚ ਸਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਖੂਬਸੂਰਤ ਸ਼ਾਇਨੀ ਬੀਡਸ ਕ੍ਰਿਸਟਲ ਪ੍ਰੋਮ ਗਾਊਨ ਪਾਇਆ ਹੋਇਆ ਹੈ।

ਇਸ ਗਾਊਨ 'ਚ ਉਸ ਦੀ ਖੂਬਸੂਰਤੀ ਹੋਰ ਵੀ ਚਮਕ ਰਹੀ ਸੀ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸਾਰਾ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ ਹੋਇਆ ਸੀ ਅਤੇ ਹਲਕਾ ਮੇਕਅੱਪ ਕੀਤਾ ਹੈ। ਉਸ ਨੇ ਗਾਊਨ 'ਚ ਕਿਲਰ ਪੋਜ਼ ਦਿੱਤੇ ਅਤੇ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।

ਉਸ ਦੇ ਲੁੱਕ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਸਾਰਾ ਦੇ ਇਸ ਸਟਾਈਲਿਸ਼ ਅਵਤਾਰ ਨੇ ਨਾ ਸਿਰਫ ਉਸ ਦੀ ਸੁੰਦਰਤਾ ਨੂੰ ਦਰਸਾਇਆ ਬਲਕਿ ਉਸ ਦੀ ਫੈਸ਼ਨ ਸੈਂਸ ਦੀ ਝਲਕ ਵੀ ਦਿੱਤੀ।

ਅਦਾਕਾਰਾ ਦੇ ਪ੍ਰਸ਼ੰਸਕ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਸੈਕਸ਼ਨ 'ਚ ਉਸ ਦੀ ਤਾਰੀਫ ਕਰ ਰਹੇ ਹਨ।

ਸਾਰਾ ਅਲੀ ਖਾਨ ਦੀਆਂ ਇਹ ਤਸਵੀਰਾਂ ਅਤੇ ਵੀਡੀਓ ਇਕ ਵਾਰ ਫਿਰ ਸਾਬਤ ਕਰ ਰਹੀਆਂ ਹਨ ਕਿ ਉਹ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਤੇ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ।

ਬੱਬੂ ਮਾਨ-ਗਿੱਪੀ ਗਰੇਵਾਲ ਨੂੰ ਛੱਡ ਕੇ ਸਾਰੇ ਗਾਇਕਾਂ ਤੇ ਅਦਾਕਾਰਾਂ ਦੀ ਸੁਰੱਖਿਆ ਲਈ ਗਈ ਵਾਪਸ
NEXT STORY