ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਬੇਹੱਦ ਖ਼ੂਬਸੂਰਤ ਅਦਾਕਾਰਾ ’ਚੋਂ ਇਕ ਹੈ । ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸਰਗੁਣ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ।
ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਵਿਆਹੁਤਾ ਔਰਤਾਂ ਲਈ ਖ਼ੁਸ਼ੀ ਦੀ ਖ਼ਬਰ, ਇਸ ਸਾਲ ਤੋਂ ਬਣ ਸਕਦੀਆਂ ਹਨ ‘ਮਿਸ ਯੂਨੀਵਰਸ’
ਇਨ੍ਹਾਂ ਤਸਵੀਰਾਂ ’ਚ ਸਰਗੁਣ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਸਰਗੁਣ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਲਾਲ ਰੰਗ ਦੀ ਸ਼ਾਰਟ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਸ਼ਾਰਟ ਡਰੈੱਸ ’ਚ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸ਼ਾਰਟ ਡਰੈੱਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵੇਵ ਹੇਅਰਸਟਾਈਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਬਦਲੀ ਲੁੱਕ, ਕਾਮੇਡੀਅਨ ਨੇ ‘ਬੇਟੀ’ ਫ਼ੈਸ਼ਨ ਸ਼ੋਅ ’ਚ ਰੈਂਪ ’ਤੇ ਕੀਤੀ ਵਾਕ
ਸਰਗੁਣ ਮਹਿਤਾ ਨੇ ਤਸਵੀਰਾਂ ਨਾਲ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ’ਚ ਅਦਾਕਾਰਾ ਰੈੱਡ ਡਰੈੱਸ ’ਚ ਪੋਜ਼ ਦੇ ਰਹੀ ਹੈ।ਤਸਵੀਰਾਂ ਅਤੇ ਵੀਡੀਓ ’ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਸਰਗੁਣ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ ਸੀਰੀਅਲ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ’ਚ ਕੰਮ ਕੀਤਾ।
ਹੁਣ ਸਰਗੁਣ ਪੰਜਾਬੀ ਫ਼ਿਲਮਾਂ ਦਾ ਇਕ ਵੱਡਾ ਚਿਹਰਾ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਜਲਦ ਹੀ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ‘ਕਠਪੁਤਲੀ’ ’ਚ ਨਜ਼ਰ ਆਵੇਗੀ।
‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ਦਾ ਬੀਟ ਸੌਂਗ ‘ਮੁੰਦਰੀ’ ਰਿਲੀਜ਼ (ਵੀਡੀਓ)
NEXT STORY