ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਪਿੰਡ ਬੀਣੇਵਾਲ ਦੇ ਦੁਸਹਿਰਾ ਗ੍ਰਾਊਂਡ ਨੂੰ ਵਿਕਸਿਤ ਕਰਨ ਅਤੇ ਸੋਲਰ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦੁਸਹਿਰਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਦਿਤੀ। ਨਿਮਿਸ਼ਾ ਮਹਿਤਾ ਨੇ ਦੁਸਹਿਰਾ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੇ ਵਿਜੇ ਦਸ਼ਮੀ ਅਤੇ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪੰਜਾਬ ਵਿਚ ਬੁਰਾਈ ਇੰਨੀ ਵੱਧ ਗਈ ਹੈ ਕਿ ਨਸ਼ੇ ਵਿਰੁੱਧ ਜੰਗ ਲੜਨ ਵਾਲਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਅਤੇ ਨਸ਼ਾ ਵੇਚਣ ਵਾਲੇ ਬੇਖੌਫ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਸਭ ਤੋਂ ਵੱਡੀ ਜ਼ਰੂਰਤ ਨਸ਼ਾਖੋਰੀ, ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਰਾਵਣ ਸਾੜਨ ਦੀ ਹੈ ਅਤੇ ਇਹ ਰਾਵਣ ਫੂਕਣ ਲਈ ਜਨਤਾ ਨੂੰ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣ ਦੀ ਲੋੜ ਹੈ ਤਾਂ ਜੋ ਯੂ. ਪੀ. ਵਰਗਾ ਯੋਗੀ ਰਾਜ ਪੰਜਾਬ ਵਿਚ ਸਥਾਪਤ ਕੀਤਾ ਜਾ ਸਕੇ।
ਨਿਮਿਸ਼ਾ ਮਹਿਤਾ ਨੇ ਢਾਈ ਲੱਖ ਰੁਪਏ ਦੀ ਐੱਮ. ਪੀ. ਲੈਡ ਫੰਡ ਦੀ ਗ੍ਰਾਂਟ ਦੀ ਚਿੱਠੀ ਪਿੰਡ ਦੇ ਮੋਹਤਵਰਾਂ ਨੂੰ ਮੰਚ ਤੋਂ ਫੜਾਉਂਦਿਆਂ ਕਿਹਾ ਕਿ ਲਗਭਗ ਅੱਧਾ ਬੀਤ ਇਲਾਕਾ ਪਿੰਡ ਬੀਣੇਵਾਲ ਦਾ ਦੁਸਹਿਰਾ ਦੇਖਣ ਆਉਂਦਾ ਹੈ ਪਰ ਇਸ ਦੁਸਹਿਰਾ ਗ੍ਰਾਊਂਡ ਵਿਚ ਹਨੇਰਾ ਹੁੰਦਾ ਹੈ, ਜਿਸ ਕਾਰਣ ਲੋਕ ਰਾਮ ਲੀਲਾ ਦਾ ਪੂਰਾ ਮਜ਼ਾ ਨਹੀਂ ਲੈ ਪਾਉਂਦੇ। ਲੋਕਾਂ ਦੀ ਸਹੂਲਤ ਲਈ ਗ੍ਰਾਊਂਡ ਵਿਚ ਸੋਲਰ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਪਿੰਡ ਨੂੰ ਜਾਰੀ ਕਰਵਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਮੈਦਾਨ ਨੂੰ ਵੱਡੇ ਸਟੇਡੀਅਮ ਵਾਂਗ ਵਿਕਸਿਤ ਕੀਤਾ ਜਾਵੇਗਾ।
ਹੁਸ਼ਿਆਰਪੁਰ ਟ੍ਰੈਫਿਕ ਪੁਲਸ ਨੇ ਓਵਰਲੋਡਿਡ ਟਿੱਪਰਾਂ ਦੇ ਕੱਟੇ ਚਲਾਨ
NEXT STORY