ਚੰਡੀਗੜ੍ਹ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਆਪਣੇ ਪਰਿਵਾਰ ਦੇ ਮੈਂਬਰ ਨੂੰ ਬਚਾਉਣ ਲਈ ਲੋਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਕੁਝ ਲੋਕ ਅਜਿਹੇ ਹਨ, ਜੋ ਮੁਸ਼ਕਿਲ ਦੀ ਇਸ ਘੜੀ ’ਚ ਆਪਣੀਆਂ ਜੇਬਾਂ ਭਰਨ ਵੱਲ ਧਿਆਨ ਦੇ ਰਹੇ ਹਨ। ਕੁਝ ਲੋਕ ਜ਼ਰੂਰੀ ਦਵਾਈਆਂ ਤੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ, ਜਿਸ ਕਾਰਨ ਮਹਿੰਗੇ ਭਾਅ ’ਤੇ ਇਹ ਦਵਾਈਆਂ ਤੇ ਸਿਲੰਡਰ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ’ਤੇ ਹਾਲ ਹੀ ’ਚ ਪੰਜਾਬੀ ਸੈਲੇਬ੍ਰਿਟੀ ਸਤਿੰਦਰ ਸੱਤੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰੀਨਾ ਤੋਂ ਲੈ ਕੇ ਕਾਜੋਲ ਤਕ, ਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਵੀਡੀਓ ’ਚ ਸਤਿੰਦਰ ਸੱਤੀ ਉਨ੍ਹਾਂ ਲੋਕਾਂ ’ਤੇ ਭੜਕਦੀ ਨਜ਼ਰ ਆ ਰਹੀ ਹੈ, ਜੋ ਔਖੀ ਘੜੀ ’ਚ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੇ ਦੁਸ਼ਮਣ ਬਣੇ ਹੋਏ ਹਨ। ਸਤਿੰਦਰ ਸੱਤੀ ਨੇ ਵੀਡੀਓ ’ਚ ਕਿਹਾ, ‘ਵੱਡੀ ਗਿਣਤੀ ’ਚ ਸਸਕਾਰ ਹੁੰਦਾ ਦੇਖ ਮੈਨੂੰ ਬਹੁੱਤ ਦੁੱਖ ਪੁੱਜਾ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਚਾਹ ਕੇ ਵੀ ਅਸੀਂ ਲੋਕਾਂ ਦੀ ਮਦਦ ਨਹੀਂ ਕਰ ਪਾ ਰਹੇ ਹਨ। ਇੰਨਾ ਵੱਡਾ ਕਹਿਰ ਇਨਸਾਨ ’ਤੇ ਪਿਆ ਹੈ ਤੇ ਇਨਸਾਨ ਨੂੰ ਇਨਸਾਨ ਦੀ ਇਸ ਔਖੀ ਘੜੀ ’ਚ ਮਦਦ ਕਰਨੀ ਚਾਹੀਦੀ ਹੈ।’
ਸਤਿੰਦਰ ਸੱਤੀ ਨੇ ਅੱਗੇ ਕਿਹਾ, ‘ਇਸ ਤੋਂ ਵੱਡੀ ਕਲਯੁੱਗ ਦੀ ਘੜੀ ਹੋਰ ਕੀ ਹੋ ਸਕਦੀ ਹੈ ਕਿ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਗਿਆ ਹੈ। ਜਦੋਂ ਦੁਨੀਆ ਮਰ ਰਹੀ ਹੈ, ਉਦੋਂ ਲੋਕਾਂ ਨੂੰ ਪੈਸਾ ਕਮਾਉਣ ਦੀ ਪਈ ਹੈ। ਇਹ ਕਿੰਨੀ ਸ਼ਰਮ ਤੇ ਹੈਰਾਨੀ ਦੀ ਗੱਲ ਹੈ। ਜੋ ਸਿਲੰਡਰ 5 ਹਜ਼ਾਰ ਰੁਪਏ ਦਾ ਮਿਲਦਾ ਹੈ, ਉਹ ਲੱਖ ਰੁਪਏ ’ਚ ਵੀ ਮਰਨ ਵਾਲੇ ਵਿਅਕਤੀ ਨੂੰ ਨਸੀਬ ਨਹੀਂ ਹੋ ਰਿਹਾ। ਜੇ ਅੱਜ ਸਾਡੀ ਨੌਜਵਾਨੀ ਬਾਹਰਲੇ ਦੇਸ਼ਾਂ ’ਚ ਭੱਜ ਰਹੀ ਹੈ ਤਾਂ ਇਸ ’ਚ ਬਹੁਤ ਘੱਟ ਯੋਗਦਾਨ ਬੇਰੁਜ਼ਗਾਰੀ ਦਾ ਹੈ ਤੇ ਸਭ ਤੋਂ ਵੱਧ ਯੋਗਦਾਨ ਸਿਸਟ ਦਾ ਹੈ। ਸਿਸਟਮ ਅਜਿਹਾ ਹੋ ਗਿਆ ਹੈ ਕਿ ਇਥੇ ਬੰਦਾ ਰਹਿਣਾ ਹੀ ਨਹੀਂ ਚਾਹੁੰਦਾ।’
ਸਤਿੰਦਰ ਸੱਤੀ ਨੇ ਔਖੀ ਘੜੀ ’ਚ ਮਦਦ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ, ‘ਖਾਲਸਾ ਏਡ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ, ਜਿਨ੍ਹਾਂ ਨੇ ਇਸ ਔਖੀ ਘੜੀ ’ਚ ਲੋਕਾਂ ਦੀ ਮਦਦ ਕੀਤੀ ਹੈ, ਉਨ੍ਹਾਂ ਨੂੰ ਸਲਾਮ ਹੈ। ਆਪਣੀ ਜਾਨ ’ਤੇ ਖੇਡ ਕੇ ਇਹ ਲੋਕ ਦੂਜਿਆਂ ਦੀ ਮਦਦ ਕਰ ਰਹੇ ਹਨ। ਜੋ ਲੋਕ ਇਸ ਸਮੇਂ ’ਤੇ ਲੋਕਾਂ ਦਾ ਮਾੜਾ ਕਰ ਰਹੇ ਹਨ, ਰੱਬ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਤੁਸੀਂ ਵੀ ਧਰਤੀ ’ਤੇ ਜਾਨ ਦੇਣੀ ਹੈ, ਲੈ ਕੇ ਤੁਸੀਂ ਕੁਝ ਨਹੀਂ ਜਾਣਾ। ਕੱਲ ਨੂੰ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ।’
ਨੋਟ– ਸਤਿੰਦਰ ਸੱਤੀ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਲੀ ਗੋਨੀ ਵੱਲੋਂ ਸਾਂਝੀ ਕੀਤੀ ਕੰਗਨਾ ਰਣੌਤ ਦੀ ਵਾਇਰਲ ਵੀਡੀਓ ’ਤੇ ਪ੍ਰਸ਼ੰਸ਼ਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ
NEXT STORY