ਨਵੀਂ ਦਿੱਲੀ (ਬਿਊਰੋ) : 15 ਮਾਰਚ ਨੂੰ ਯਾਨੀ ਆਪਣੇ ਜਨਮਦਿਨ ਤੋਂ ਠੀਕ ਇਕ ਦਿਨ ਬਾਅਦ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਇਹ ਐਲਾਨ ਕੀਤਾ ਕਿ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਬਰੇਕ ਲੈ ਰਹੇ ਹਨ। ਆਮਿਰ ਖ਼ਾਨ ਦੇ ਐਲਾਨ ਕਰਦਿਆਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਖਲਬਲੀ ਮਚ ਗਈ। ਇਸ ਫ਼ੈਸਲੇ ਦੇ ਪਿੱਛੇ ਆਮਿਰ ਖ਼ਾਨ ਨੇ ਕੋਈ ਕਾਰਨ ਨਹੀਂ ਦੱਸਿਆ ਹੈ। ਬੱਸ ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿਲ ਭਰ ਗਿਆ ਹੈ, ਜਿਸ ਕਾਰਨ ਤੋਂ ਉਹ ਸੋਸ਼ਲ ਮੀਡੀਆ ਤੋਂ ਦੂਰ ਹੋ ਰਹੇ ਹਨ।

ਹੁਣ ਆਮਿਰ ਖ਼ਾਨ ਤੋਂ ਬਾਅਦ ਇਕ ਹੋਰ ਪ੍ਰਸਿੱਧ ਅਦਾਕਾਰ ਨੇ ਸੋਸ਼ਲ ਮੀਡੀਆ ਨੂੰ ਕੁਝ ਸਮੇਂ ਲਈ ਅਲਵਿਦਾ ਕਹਿ ਦਿੱਤਾ ਹੈ। ਫੇਮਸ ਬਾਲੀਵੁੱਡ ਤੇ ਟੀਵੀ ਅਦਾਕਾਰ ਸੁਸ਼ਾਂਤ ਸਿੰਘ ਨੇ ਸੋਸ਼ਲ ਮੀਡੀਆ ਤੋਂ ਬਰੇਕ ਲਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਸੁਸ਼ਾਂਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟਵੀਟ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ ਹੈ, 'ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬਰੇਕ ਲੈ ਰਿਹਾ ਹਾਂ। ਰੀਬੂਟ ਹੋਣ ਦੀ ਲੋੜ ਹੈ।' ਸੁਸ਼ਾਂਤ ਸਿੰਘ ਦੀ ਇਸ ਪੋਸਟ 'ਤੇ ਕੁਮੈਂਟ ਕਰਦਿਆਂ ਕੁਝ ਲੋਕ ਅਫਸੋਸ ਪ੍ਰਗਟਾ ਰਹੇ ਹਨ ਤਾਂ ਕੁਝ ਲੋਕ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਦੱਸ ਰਹੇ ਹਨ।
ਰਾਜਨੀਤੀ 'ਚ ਆਉਣ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਕੰਗਨਾ ਰਣੌਤ, ਟਵੀਟ ਕਰਕੇ ਆਖੀਆਂ ਇਹ ਗੱਲਾਂ
NEXT STORY