ਗੈਜੇਟ ਡੈਸਕ- ਐਪਲ 9 ਸਤੰਬਰ ਯਾਨੀ ਕੱਲ੍ਹ ਆਪਣੇ ਇਕ ਮੈਗਾ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਈਵੈਂਟ ਦੌਰਾਨ ਕੰਪਨੀ iPhone 17 ਸੀਰੀਜ਼, Apple AirPods ਅਤੇ Apple Watch Series 11 ਨੂੰ ਲਾਂਚ ਕਰੇਗੀ। ਜਾਣਕਾਰੀ ਮੁਤਾਬਕ, ਇਸ ਈਵੈਂਟ ਦੌਰਨ ਕੁੱਲ 9 ਪ੍ਰਡਕਟਸ ਨੂੰ ਅਨਵੀਲ ਕੀਤਾ ਜਾ ਸਕਦਾ ਹੈ।
ਇਥੇ ਦੇਖ ਸਕੋਗੇ ਐਪਲ ਈਵੈਂਟ 2025
ਭਾਰਤੀ ਸਮੇਂ ਅਨੁਸਾਰ ਇਹ ਈਵੈਂਟ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਸ ਈਵੈਂਟ ਦੀ ਲਾਈਵ ਸਟ੍ਰੀਮਿੰਗ ਨੂੰ ਮੁਫਤ ਐਪਲ ਪੋਰਟਲ, ਯੂਟਿਊਬ ਅਤੇ ਅਧਿਕਾਰਤ ਸੋਸ਼ਲ ਮੀਡੀਆ ਚੈਨਲਾਂ 'ਤੇ ਦੇਖਿਆ ਜਾ ਸਕੇਗਾ।
ਐਪਲ ਦੇ ਇਸ ਈਵੈਂਟ ਦੌਰਾਨ ਆਈਫੋਨ 17 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। ਇਸ ਵਿਚ ਕੁੱਲ ਚਾਰ ਮਾਡਲ ਲਾਂਚ ਹੋਣਗੇ, ਜਿਵੇਂ ਕਿ ਬੀਤੇ ਸਾਲ ਵੀ ਕੀਤਾ ਗਿਆ ਸੀ।
iPhone 17 'ਚ 120Hz ProMotion ਡਿਸਪਲੇਅ ਮਿਲੇਗੀ, ਇਸਤੋਂ ਪਹਿਲਾਂ ਸਟੈਂਡਰਡ ਵੇਰੀਐਂਟ 'ਚ 60Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲਦੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 24 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਕੰਪਨੀ ਨਵੇਂ ਚਿਪਸੈੱਟ ਦੇ ਨਾਲ ਨਵੇਂ ਏਆਈ ਫੀਚਰਜ਼ ਵੀ ਸ਼ਾਮਲ ਕਰ ਸਕਦੀ ਹੈ।
iPhone 17 Air
iPhone 17 Air, ਅਸਲ 'ਚ ਇਕ ਸਲਿਮ ਬਾਡੀ 'ਚ ਆਉਣ ਵਾਲਾ ਹੈਂਡਸੈੱਟ ਹੋਵੇਗਾ। ਇਸਨੂੰ ਲੈ ਕੇ ਹੁਣ ਤਕ ਕਈ ਲੀਕਸ ਅਤੇ ਰੈਂਡਰ ਆ ਚੁੱਕੇ ਹਨ, ਜਿਨ੍ਹਾਂ 'ਚ ਵੱਖ-ਵੱਖ ਦਾਅਵੇ ਹਨ। ਇਸ ਵਿਚ ਬੈਕ ਪੈਨਲ 'ਤੇ ਸਿੰਗਲ ਰੀਅਰ ਸੈਟਅਪ ਮਿਲੇਗਾ। ਇਸ ਵਿਚ 6.6-ਇੰਚ ਦੀ ਸਕਰੀਨ ਹੋਵੇਗੀ। ਇਹ ਹੈਂਡਸੈੱਟ iPhone 17 Plus ਦੀ ਜਗ੍ਹਾ ਲਵੇਗਾ।
iPhone 17 Pro
iPhone 17 Pro ਸੀਰੀਜ਼ ਤਹਿਤ ਦੋ ਹੈਂਡਸੈੱਟ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚ ਇਕ iPhone 17 Pro ਅਤੇ ਦੂਜਾ iPhone 17 Pro Max ਹੋਵੇਗਾ। ਦੋਵਾਂ ਹੈਂਡਸੈੱਟਾਂ 'ਚ ਸਾਰੇ ਫੀਚਰਜ਼ ਇਕ ਸਮਾਨ ਹਨ। ਦੋਵਾਂ 'ਚ ਡਿਸਪਲੇਅ ਸਾਈਜ਼ ਦਾ ਫਰਕ ਹੈ।
Apple Watch Series 11
9 ਸਤੰਬਰ ਨੂੰ ਹੋਣ ਵਾਲੇ ਈਵੈਂਟ ਦੌਰਾਨ ਕੰਪਨੀ Apple Watch Series 11 ਨੂੰ ਵੀ ਲਾਂਚ ਕਰੇਗੀ। ਡਿਜ਼ਾਈਨ 'ਚ ਬਹੁਤ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਪਰ ਇਸ ਵਿਚ S ਸੀਰੀਜ਼ ਦਾ ਫਾਸਟ ਚਿਪ ਅਤੇ 5ਜੀ ਮਾਡਲ ਦਾ ਇਸਤੇਮਾਲ ਕੀਤਾ ਜਾਵੇਗਾ। ਬਲੱਡ ਪ੍ਰੈਸ਼ਰ ਮਾਨੀਟਰਿੰਗ ਸਿਸਟਮ 'ਤੇ ਕੰਮ ਕਰ ਰਿਹਾ ਹੈ ਪਰ ਇਹ ਫੀਚਰ ਇਸ ਸਾਲ ਲਾਂਚ ਨਹੀਂ ਹੋਵੇਗਾ।
Apple Watch Ultra 3
Apple ਆਪਣੀ ਨਵੀਂ Apple Watch Ultra 3 ਦਾ ਵੀ ਉਦਘਾਟਨ ਕਰ ਸਕਦਾ ਹੈ, ਜੋ ਕਿ ਇੱਕ ਸ਼ਕਤੀਸ਼ਾਲੀ ਸਮਾਰਟਵਾਚ ਹੈ। ਇਸ ਵਿੱਚ ਇੱਕ ਵੱਡੀ ਡਿਸਪਲੇਅ ਅਤੇ ਪਤਲੇ ਬੇਜ਼ਲ ਹਨ। ਨਵਾਂ S11 ਚਿੱਪਸੈੱਟ ਵੀ ਵਰਤਿਆ ਜਾਵੇਗਾ। ਇਹ ਸਮਾਰਟਵਾਚ ਸੈਟੇਲਾਈਟ ਕਨੈਕਟੀਵਿਟੀ SOS ਫੀਚਰ, 5G ਸਪੋਰਟ, ਬਲੱਡ ਪ੍ਰੈਸ਼ਰ ਫੀਚਰ ਨਾਲ ਲਾਂਚ ਕੀਤਾ ਜਾਵੇਗਾ।
Apple Watch SE 3
Apple ਕੱਲ੍ਹ ਇਹ ਇੱਕ ਐਂਟਰੀ ਲੈਵਲ ਸਮਾਰਟਵਾਚ ਵੀ ਪੇਸ਼ ਕਰੇਗਾ, ਜਿਸਦਾ ਨਾਮ Apple Watch SE 3 ਹੋਵੇਗਾ। ਇਸ ਵਿੱਚ ਪਲਾਸਟਿਕ ਬਾਡੀ, ਇੱਕ ਵੱਡਾ ਡਿਸਪਲੇ ਅਤੇ ਬਿਹਤਰ ਪ੍ਰਦਰਸ਼ਨ ਲਈ ਇੱਕ ਨਵਾਂ ਚਿੱਪਸੈੱਟ ਹੋਵੇਗਾ।
ਨਵਾਂ iOS ਵਰਜ਼ਨ
ਐਪਲ ਦੇ ਈਵੈਂਟ ਤੋਂ ਬਾਅਦ iOS 26, watchOS 26 ਆਦਿ ਦਾ ਸਟੇਬਲ ਵਰਜ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ। ਕੰਪਨੀ ਇਸ ਸਾਲ ਆਯੋਜਿਤ ਹੋ ਚੁੱਕੇ WWDC ਦੌਰਾਨ iOS 26 ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।
AirTag 2 ਦੇ ਸਕਦਾ ਹੈ ਦਸਤਕ
ਈਵੈਂਟ ਦੌਰਾਨ AirTag 2 ਨੂੰ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਵਿਚ ਕਈ ਨਵੇਂ ਅਪਗ੍ਰੇਡਸ ਦੇਖਣ ਨੂੰ ਮਿਲਣਗੇ। ਨਾਲ ਹੀ ਨਵਾਂ Apple TV 4K, ਸੈਕਿੰਡ ਜਨਰੇਸ਼ਨ HomePod mini ਵੀ ਪੇਸ਼ ਹੋ ਸਕਦਾ ਹੈ।
UPI ਰਾਹੀਂ ਕਰਦੇ ਹੋ ਭੁਗਤਾਨ... ਤਾਂ ਦਿਓ ਧਿਆਨ, 15 ਸਤੰਬਰ ਤੋਂ ਬਦਲ ਜਾਣਗੇ ਅਹਿਮ ਨਿਯਮ
NEXT STORY