ਮੁੰਬਈ (ਬਿਊਰੋ) — ਮੁੰਬਈ ਪੁਲਸ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦਰਅਸਲ, ਮੰਗਲਵਾਰ ਨੂੰ ਸਮਾਜਵਾਦੀ ਪਾਰਟੀ ਦੀ ਸਾਂਸਦ ਤੇ ਬਿੱਗ ਬੀ ਦੀ ਪਤਨੀ ਜਯਾ ਬੱਚਨ ਨੇ ਫ਼ਿਲਮ ਇੰਡਸਟਰੀ ਨੂੰ ਬਦਨਾਮ ਕਰਨ 'ਤੇ ਖੁੱਲ੍ਹ ਕੇ ਗੱਲ ਕੀਤੀ। ਕੰਗਨਾ ਰਨੌਤ ਨੇ ਜਯਾ ਬੱਚਨ ਦੇ ਇਸ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਗੱਲਾਂ-ਗੱਲਾਂ 'ਚ ਅਦਾਕਾਰਾ ਕੰਗਨਾ ਰਣੌਤ 'ਤੇ ਵੀ ਟਿੱਪਣੀ ਕੀਤੀ। ਇਸ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਸੋਸ਼ਲ ਮੀਡੀਆ 'ਤੇ #ShameOnJayaBachchan ਟਰੈਂਡ ਕਰ ਰਿਹਾ ਹੈ। ਇਸ ਸਭ ਨੂੰ ਦੇਖਦਿਆਂ ਮੁੰਬਈ ਪੁਲਸ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।
ਜਯਾ ਬੱਚਨ ਨੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਰਵੀ ਕਿਸ਼ਨ ਦਾ ਨਾਂ ਲਏ ਬਗ਼ੈਰ ਬਾਲੀਵੁੱਡ ਦੀ ਰੱਖਿਆ ਤੇ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿਹੜੀ ਪਲੇਟ ਖਾਂਦੇ ਹਨ, ਉਸ 'ਚ ਛੇਕ ਕਰ ਦਿੰਦੇ ਹਨ। ਜਯਾ ਬੱਚਨ ਨੇ ਰਾਜ ਸਭਾ 'ਚ ਕਿਹਾ, 'ਕੱਲ ਸਾਡੇ ਸੰਸਦ ਮੈਂਬਰਾਂ 'ਚੋਂ ਇੱਕ ਨੇ ਲੋਕ ਸਭਾ 'ਚ ਬਾਲੀਵੁੱਡ ਵਿਰੁੱਧ ਕਿਹਾ ਸੀ, ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ। ਉਹ ਖ਼ੁਦ ਵੀ ਇੰਡਸਟਰੀ ਤੋਂ ਆਉਂਦੇ ਹਨ, ਜਿਸ ਥਾਲੀ 'ਚ ਖਾਂਦੇ ਹਨ, ਉਸ 'ਚ ਛੇਕ ਕਰਦੇ ਹਨ। ਇਹ ਗਲਤ ਗੱਲ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਦਯੋਗ ਨੂੰ ਸਰਕਾਰ ਦੀ ਸੁਰੱਖਿਆ ਅਤੇ ਸਹਾਇਤਾ ਦੀ ਜ਼ਰੂਰਤ ਹੈ।'
ਦਰਅਸਲ, ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੇਸ਼ ਤੇ ਬਾਲੀਵੁੱਡ ਵਿੱਚ ਵੱਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ ਸੀ। ਜਯਾ ਨੇ ਰਵੀ ਕਿਸ਼ਨ ਦੇ ਇਸੇ ਬਿਆਨ 'ਤੇ ਅੱਜ ਜਯਾ ਬੱਚਨ ਨੇ ਸੰਸਦ 'ਚ ਰਵੀ 'ਤੇ ਨਿਸ਼ਾਨਾ ਸਾਧਿਆ ਸੀ।
ਉਥੇ ਕੰਗਨਾ ਰਣੌਤ ਨੇ ਜਯਾ ਬੱਚਨ ਨੂੰ ਜਵਾਬ ਦਿੰਦਿਆਂ ਟਵੀਟ 'ਚ ਲਿਖਿਆ, 'ਜਯਾ ਜੀ ਕੀ ਤੁਸੀਂ ਇਹੀ ਕਹਿੰਦੇ ਹੁੰਦੇ ਜੇ ਮੇਰੀ ਥਾਂ ਤੁਹਾਡੀ ਧੀ ਸ਼ਵੇਤਾ ਨੂੰ ਕੁੱਟਿਆ ਜਾਂਦਾ, ਨਸ਼ੇ ਦਿੱਤੇ ਜਾਂਦੇ ਅਤੇ ਸ਼ੋਸ਼ਣ ਕੀਤਾ ਜਾਂਦਾ। ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਜੇਕਰ ਅਭਿਸ਼ੇਕ ਲਗਾਤਾਰ ਧਮਕੀਆਂ ਤੇ ਸੋਸ਼ਣ ਦੀ ਗੱਲ ਕਰਦੇ ਤੇ ਇੱਕ ਦਿਨ ਫਾਹਾ ਲੈ ਲੈਂਦਾ? ਸਾਡੇ ਨਾਲ ਵੀ ਕੁਝ ਹਮਦਰਦੀ ਦਿਖਾਓ।'
NCB ਨੇ ਸ਼ਰੂਤੀ ਮੋਦੀ ਤੋਂ ਪੁੱਛਗਿੱਛ ਵਿਚਾਲੇ ਰੋਕੀ, ਅਚਾਨਕ ਸਾਰਿਆਂ ਨੂੰ ਪੈ ਗਈਆਂ ਭਾਜੜਾਂ
NEXT STORY