ਮੁੰਬਈ— ਬਾਲੀਵੁਡ ਅਦਾਕਾਰ ਕਿਸੇ ਨਾ ਕਿਸੇ ਵਿਵਾਦ ਕਾਰਨ ਹਮੇਸ਼ਾਂ ਹੀ ਸੁਰਖੀਆਂ ਵਿਚ ਰਹਿੰਦੇ ਹਨ। ਅੱਜ-ਕੱਲ ਸ਼ਾਹਰੁਖ ਵੀ ਇਕ ਵਿਵਾਦ ਕਾਰਨ ਸੁਰਖੀਆਂ ਵਿਚ ਹਨ। ਇਹ ਕਿਸੇ ਫਿਲਮ ਦਾ ਮੁੱਦਾ ਨਹੀਂ ਹੈ ਸਗੋਂ ਉਨ੍ਹਾਂ ਦੇ ਘਰ ਨਾਲ ਸੰਬੰਧਿਤ ਗੱਲ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਾਹਰੁਖ ਨੇ ਜ਼ਮੀਨ 'ਤੇ ਨਜ਼ਾਇਜ਼ ਕਬਜਾ ਕਰ ਲਿਆ ਸੀ। ਮੁੰਬਈ ਨਗਰ ਨਿਗਮ ਨੇ ਸ਼ਾਹਰੁਖ ਖਾਨ 'ਤੇ 1.93 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਸ਼ਾਹਰੁਖ ਨੂੰ ਉਸ ਦੇ ਬਾਂਦਰਾ ਸਥਿਤ ਬੰਗਲੇ 'ਮੰਨਤ' ਦੇ ਬਾਹਰ ਨਾਜਾਇਜ਼ ਰੈਂਪ ਬਣਾਉਣ ਲਈ ਕੀਤਾ ਗਿਆ। ਇਸ ਰੈਂਪ ਦਾ ਇਸਤੇਮਾਲ ਖਾਨ ਵਲੋਂ ਆਪਣੀ ਵੈਨੇਟੀ ਵੈਨ ਨੂੰ ਖੜ੍ਹਾ ਕਰਨ ਲਈ ਕੀਤਾ ਜਾਂਦਾ ਹੈ। ਇਕ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) ਰਾਹੀਂ ਵੀਰਵਾਰ ਨੂੰ ਇਸ ਦਾ ਖੁਲਾਸਾ ਹੋਇਆ।
ਦਰਸ਼ਕਾਂ ਨੂੰ ਚੰਗਾ ਲੱਗਾ 'ਅਰਦਾਸ' ਦਾ ਟਰੇਲਰ, ਗਿੱਪੀ ਗਰੇਵਾਲ ਸਣੇ ਸਮੂਹ ਕਲਾਕਾਰਾਂ ਦੀ ਸਿਫਤ (ਵੀਡੀਓ)
NEXT STORY