ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਪਤਨੀ ਮੀਰਾ ਨਾਲ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮ ਦਿਨ ਮਨਾਇਆ। ਅਜਿਹੇ 'ਚ ਇਸ ਗੱਲ ਨੂੰ ਜਾਣਨ ਦੀ ਉਤਸੁਕਤਾ ਹੋਰ ਵੀ ਵੱਧ ਜਾਂਦੀ ਹੈ ਕਿ ਉਨ੍ਹਾਂ ਨੇ ਆਪਣਾ 35ਵਾਂ ਜਨਮ ਦਿਨ ਕਿਵੇਂ ਮਨਾਇਆ।
ਦੱਸ ਦੇਈਏ ਕਿ ਸ਼ਾਹਿਦ ਕਪੂਰ ਨੇ ਵੀਰਵਾਰ ਨੂੰ ਮੁੰਬਈ ਤੋਂ ਦੂਰ ਆਪਣੇ ਖਾਸ ਦੋਸਤਾਂ ਨਾਲ ਜਨਮ ਦਿਨ ਮਨਾਇਆ। ਜਨਮ ਦਿਨ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮੀਰਾ ਨੇ ਸ਼ਾਹਿਦ ਲਈ ਘਰ 'ਚ ਹੀ ਸਰਪ੍ਰਾਈਜ਼ ਪਾਰਟੀ ਰੱਖੀ ਸੀ, ਜਿਸ ਤੋਂ ਬਾਅਦ ਇਹ ਜੋੜੀ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗੋਆ ਨਿਕਲ ਗਈ। ਤਸਵੀਰਾਂ ਨੂੰ ਦੇਖ ਕੇ ਇੰਝ ਲੱਗਦੈ ਕਿ ਸਭ ਕਾਫੀ ਮਸਤੀ ਦੇ ਮੂਡ 'ਚ ਹਨ।
ਜਾਣਕਾਰੀ ਅਨੁਸਾਰ ਦੋਸਤਾਂ ਅਤੇ ਮੀਰਾ ਨਾਲ ਇਨ੍ਹਾਂ ਥੋੜ੍ਹੀਆਂ ਜਿਹੀਆਂ ਛੁੱਟੀਆਂ ਤੋਂ ਬਾਅਦ ਸ਼ਾਹਿਦ ਨਵੀਂ ਫਿਲਮ ਦੀ ਸ਼ੂਟਿੰਗ ਲਈ ਅਰੁਣਾਚਲ ਪ੍ਰਦੇਸ਼ ਜਾਣਗੇ। ਉਨ੍ਹਾਂ ਦੀਅ ਆਉਣ ਵਾਲੀਅ ਫਿਲਮਾਂ 'ਚ 'ਰੰਗੂਨ' ਦਾ ਨਾਂ ਵੀ ਸ਼ਾਮਲ ਹੈ।
inside pics: ਸ਼ਰਮ ਦੀਆਂ ਟੱਪੀਆਂ ਹੱਦਾਂ, ਸਾੜ੍ਹੀ ਛੱਡ ਬਿਕਨੀ 'ਚ ਨਜ਼ਰ ਆਈਆਂ ਟੀ.ਵੀ. ਅਭਿਨੇਰੀਆਂ
NEXT STORY