ਮੁੰਬਈ— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੰਗੂਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਆਪਣੇ ਇਸ ਬਿਜ਼ੀ ਸ਼ੈਡਿਊਲ 'ਚੋਂ ਥੋੜ੍ਹਾ ਸਮਾਂ ਕੱਢ ਕੇ ਉਨ੍ਹਾਂ ਨੇ ਆਪਣੀ ਬੇਗਮ ਕਰੀਨਾ ਉਨ੍ਹਾਂ ਦੀ ਫਿਲਮ ਦੀ ਸਫ਼ਲਤਾ ਲਈ ਪਾਰਟੀ ਦਿੱਤੀ।
ਸੈਫ ਨੇ ਇਹ ਪਾਰਟੀ ਕਰੀਨਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਕੀ ਐਂਡ ਕਾ' ਲਈ ਰੱਖੀ ਸੀ, ਜਿਹੜੀ ਕਿ ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ। ਇਸ ਪਾਰਟੀ 'ਚ ਸੈਫ ਅਤੇ ਕਰੀਨਾ ਦੇ ਕੋਈ ਦੋਸਤ ਮੌਜੂਦ ਸਨ। ਪਾਰਟੀ 'ਚ ਸੈਫ ਦੀ ਭੈਣ ਸੋਹਾ ਅਲੀ ਖਾਨ ਅਤੇ ਉਸ ਦੇ ਪਤੀ ਕੁਨਾਲ ਖੇਮੂੰ, ਸੋਨਮ ਕਪੂਰ ਦੇ ਨਾਲ-ਨਾਲ ਰੀਆ ਕਪੂਰ ਵੀ ਨਜ਼ਰ ਆਈ। ਉੱਥੇ ਹੀ ਪ੍ਰਿੰਸ ਵੀਲੀਅਮ ਅਤੇ ਕੈਟ ਮਿਡਲਟਨ ਦੇ ਸਨਮਾਨ 'ਚ ਰੱਖੀ ਗਈ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਇਸ ਪਾਰਟੀ 'ਚ ਸ਼ਾਹਰੁਖ ਖਾਨ ਕੰਗਣਾ ਰਣੌਤ, ਕਰਨ ਜੋਹਰ, ਰਣਬੀਰ ਕਪੂਰ, ਫਰਹਾਨ ਅਖਤਰ, ਅਰਜੁਨ ਕਪੂਰ, ਪਰਣੀਤੀ ਚੋਪੜਾ ਸਮੇਤ ਕਈ ਸਿਤਾਰ ਨਜ਼ਰ ਆਏ।
'ਪੰਜਾਬੀ ਵਿਰਸਾ 2016' ਦੇ ਸ਼ੋਅ ਜਾ ਰਹੇ ਨੇ 'ਹਾਊਸਫੁੱਲ'
NEXT STORY