ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਘਰ ਹੁਣ ਸਿਰਫ ਘਰ ਨਹੀਂ ਹੈ। ਸਮੁੰਦਰ ਕੰਢੇ ਬੇਹੱਦ ਖ਼ੂਬਸੂਰਤ ਲੋਕੇਸ਼ਨ ’ਤੇ ਬਣਿਆ ਸ਼ਾਹਰੁਖ ਖ਼ਾਨ ਦੇ ਸੁਪਨਿਆਂ ਦਾ ਇਹ ਆਸ਼ੀਆਨਾ ਇਕ ਟੂਰਿਸਟ ਸਪਾਟ ਤੇ ਲੈਂਡਮਾਰਕ ਬਣ ਚੁੱਕਾ ਹੈ। ਲੋਕ ਅਕਸਰ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਤਸਵੀਰਾਂ ਖਿੱਚਵਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ
ਪਿਛਲੇ ਦਿਨੀਂ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਇਕ ਨਵੀਂ ਨੇਮ ਪਲੇਟ ਲਗਾਈ ਗਈ, ਜਿਸ ਦੀ ਕੀਮਤ ਲਗਭਗ 25 ਲੱਖ ਰੁਪਏ ਦੱਸੀ ਜਾ ਰਹੀ ਸੀ। ਇਸ ਨੇਮ ਪਲੇਟ ਨਾਲ ਲੋਕਾਂ ਨੇ ਖ਼ੂਬ ਤਸਵੀਰਾਂ ਖਿੱਚਵਾਈਆਂ। ਹਾਲਾਂਕਿ ਲੋਕਾਂ ਦਾ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਤਸਵੀਰਾਂ ਖਿੱਚਵਾਉਣਾ ਲਗਾਤਾਰ ਜਾਰੀ ਹੈ ਪਰ ਇਸ ਵਿਚਾਲੇ ਸ਼ਾਹਰੁਖ ਦੇ ਘਰ ਦੇ ਬਾਹਰ ਲਗਾਈ ਗਈ ਇਸ ਆਲੀਸ਼ਾਨ ਨੇਮ ਪਲੇਟ ਨੂੰ ਹਟਾ ਦਿੱਤਾ ਗਿਆ ਹੈ।
ਖ਼ਬਰਾਂ ਮੁਤਾਬਕ ਇਸ ਨੇਮ ਪਲੇਟ ਤੋਂ ਇਕ ਹੀਰਾ ਹੇਠਾਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਹੈ। ਹੁਣ ਇਸ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼ਾਇਦ ਮੁੜ ਆਪਣੀ ਜਗ੍ਹਾ ਲਗਾ ਦਿੱਤਾ ਜਾਵੇਗਾ। ਇਸ ਦੀ ਮੁਰੰਮਤ ਤੇ ਬਾਕੀ ਕੰਮ ਘਰ ਦੇ ਅੰਦਰ ਹੀ ਕੀਤਾ ਜਾਵੇਗਾ ਤੇ ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ‘ਮੰਨਤ’ ਦੀ ਨੇਮ ਪਲੇਟ ਘਰ ਦੇ ਅੰਦਰ ਹੀ ਮੌਜੂਦ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਵਿਵਾਦ ’ਤੇ ਬੋਲਿਆ ਰੈਪਰ ਸੁਲਤਾਨ, ਬੋਹੇਮੀਆ ਦਾ ਉਡਾਇਆ ਮਜ਼ਾਕ
ਦੱਸ ਦੇਈਏ ਕਿ ਸ਼ਾਹਰੁਖ ਦੇ ਬੰਗਲੇ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਇੰਨਾ ਕ੍ਰੇਜ਼ ਹੈ ਕਿ ਜਦੋਂ ਸ਼ਾਹਰੁਖ ਦੇ ਬੰਗਲੇ ’ਤੇ ਨਵੀਂ ਨੇਮ ਪਲੇਟ ਲਗਾਈ ਗਈ ਤਾਂ ਦੇਖਦਿਆਂ ਹੀ ਦੇਖਦਿਆਂ ਟਵਿਟਰ ’ਤੇ ‘ਮੰਨਤ’ ਟਰੈਂਡ ਕਰਨ ਲੱਗ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੱਤ ਦੇ ਬੇਗੁਨਾਹ ਸਾਬਿਤ ਹੁੰਦਿਆਂ ਹੀ ਸ਼ਾਹਰੁਖ ਨੇ ਲਿਆ ਸੁੱਖ ਦਾ ਸਾਹ, ਵਕੀਲ ਨੇ ਵੀ ਦਿੱਤੀ ਇਹ ਪ੍ਰਤੀਕਿਰਿਆ
NEXT STORY