ਵੈੱਬ ਡੈਸਕ- 71ਵੇਂ ਨੈਸ਼ਨਲ ਫਿਲਮ ਐਵਾਰਡ ਸੈਰੇਮਨੀ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਹੋਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਾਲੀਵੁੱਡ ਅਦਾਕਾਰ ਸ਼ਾਹੁਰਖ ਖਾਨ ਨੂੰ ਫਿਲਮ 'ਜਵਾਨ' ਲਈ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਦਿੱਤਾ। ਉਹ ਹੱਥ ਜੋੜੇ ਹੋਏ ਮੰਚ 'ਤੇ ਪਹੁੰਚੇ ਅਤੇ ਬੇਹੱਦ ਭਾਵੁਕ ਨਜ਼ਰ ਆਏ। ਇਸ ਦੌਰਾਨ ਭਵਨ ਤਾੜੀਆਂ ਨਾਲ ਗੂੰਜ ਉੱਠਿਆ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਨੈਸ਼ਨਲ ਐਵਾਰਡ ਸੀ।
ਰਾਣੀ ਮੁਖਰਜੀ ਨੂੰ ਵੀ ਮਿਲਿਆ ਐਵਾਰਡ
ਰਾਣੀ ਮੁਖਰਜੀ ਨੂੰ ਫਿਲਮ ਮਿਸੇਸ ਚੈਟਰਜੀ ਵਰਸੇਸ ਨਾਰਵੇ ਲਈ ਬੈਸਟ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਅਦਾਕਾਰਾ ਟ੍ਰੇਡਿਸ਼ਨਲ ਲੁਕ 'ਚ ਦ੍ਰੋਪਦੀ ਮੁਰਮੂ ਤੋਂ ਐਵਾਰਡ ਲੈਣ ਪਹੁੰਚੀ।
ਵਿਕਰਾਂਤ ਮੈਸੀ ਨੂੰ ਮਿਲਿਆ ਐਵਾਰਡ
ਵਿਕਰਾਂਤ ਮੈਸੀ ਨੂੰ 12th ਫੇਲ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ। ਇਹ ਐਵਾਰਡ ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਸਾਂਝਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਆਸਤ 'ਚ ਆਉਣਗੇ ਮਨਕੀਰਤ ਔਲਖ! 'ਆਪ' ਜਾਂ ਭਾਜਪਾ ਕੌਣ ਕਰ ਰਿਹੈ ਅਪਰੋਚ
NEXT STORY