ਗੈਜੇਟ ਡੈਸਕ - ਭਾਰਤੀ ਏਅਰਟੈੱਲ ਨੇ ਸਾਲ 2026 ਲਈ ਆਪਣੇ ਪੋਸਟਪੇਡ ਪੋਰਟਫੋਲੀਓ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਗਾਹਕਾਂ ਪੱਖੀ ਬਣਾ ਦਿੱਤਾ ਹੈ। ਕੰਪਨੀ ਨੇ ਆਪਣੇ 'Infinity Postpaid' ਪਲਾਨਾਂ ਰਾਹੀਂ ਉਨ੍ਹਾਂ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਵਾਰ-ਵਾਰ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹਨ ਅਤੇ ਇਕੋ ਬਿੱਲ 'ਚ ਕਾਲਿੰਗ, ਡੇਟਾ, ਮਨੋਰੰਜਨ (OTT) ਅਤੇ ਫੈਮਿਲੀ ਕਨੈਕਸ਼ਨ ਦੀ ਸਹੂਲਤ ਚਾਹੁੰਦੇ ਹਨ।
ਕੀਮਤ ਅਤੇ ਡੇਟਾ ਦੀ ਪੂਰੀ ਰੇਂਜ
ਏਅਰਟੈੱਲ ਦੇ ਇਹ ਨਵੇਂ ਪਲਾਨ ₹449 ਤੋਂ ਸ਼ੁਰੂ ਹੋ ਕੇ ₹1749 ਤੱਕ ਜਾਂਦੇ ਹਨ। ਇਨ੍ਹਾਂ ਪਲਾਨਾਂ 'ਚ 1 ਤੋਂ ਲੈ ਕੇ 5 ਸਿਮ (SIM) ਤੱਕ ਜੋੜਨ ਦੀ ਸਹੂਲਤ ਮਿਲਦੀ ਹੈ, ਜੋ ਪਰਿਵਾਰਾਂ ਲਈ ਬਹੁਤ ਫਾਇਦੇਮੰਦ ਹੈ। ਸਾਰੇ ਪਲਾਨਾਂ 'ਚ ਅਨਲਿਮਟਿਡ ਵੌਇਸ ਕਾਲਿੰਗ (ਲੋਕਲ, STD ਅਤੇ ਰੋਮਿੰਗ) ਅਤੇ ਰੋਜ਼ਾਨਾ 100 SMS ਮੁਫ਼ਤ ਦਿੱਤੇ ਜਾ ਰਹੇ ਹਨ। ਡੇਟਾ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਪਲਾਨ 'ਚ 300GB ਮਾਸਿਕ ਡੇਟਾ ਮਿਲਦਾ ਹੈ, ਜਦੋਂ ਕਿ ਸਭ ਤੋਂ ਮਹਿੰਗੇ ਪਲਾਨ 'ਚ ਇਹ 420GB ਤੱਕ ਪਹੁੰਚ ਜਾਂਦਾ ਹੈ।
ਪ੍ਰਮੁੱਖ ਪਲਾਨ ਅਤੇ ਉਨ੍ਹਾਂ ਦੇ ਫਾਇਦੇ :-
ਸਿੰਗਲ ਯੂਜ਼ਰ ਲਈ
- ਇਨ੍ਹਾਂ ਪਲਾਨਾਂ 'ਚ 1 ਸਿਮ ਨਾਲ 300GB ਡੇਟਾ ਮਿਲਦਾ ਹੈ। ₹ 549 ਵਾਲੇ ਪਲਾਨ 'ਚ 6 ਮਹੀਨਿਆਂ ਲਈ Amazon Prime ਅਤੇ 1 ਸਾਲ ਲਈ JioHotstar ਦਾ ਮੋਬਾਈਲ ਸਬਸਕ੍ਰਿਪਸ਼ਨ ਵਾਧੂ ਦਿੱਤਾ ਜਾ ਰਿਹਾ ਹੈ।
ਛੋਟੇ ਪਰਿਵਾਰ ਲਈ
- ਇਸ ਪਲਾਨ 'ਚ 2 ਸਿਮ ਕਨੈਕਸ਼ਨ ਅਤੇ 330GB ਡੇਟਾ ਮਿਲਦਾ ਹੈ। ਇਸ 'ਚ ਵੀ Amazon Prime ਅਤੇ JioHotstar ਦੇ ਫਾਇਦੇ ਸ਼ਾਮਲ ਹਨ।
ਵੱਡੇ ਪਰਿਵਾਰਾਂ ਲਈ
-999 'ਚ 3 ਸਿਮ (360GB ਡੇਟਾ), ਜਦਕਿ 1199 ਅਤੇ 1399 'ਚ 4 ਸਿਮ (390GB ਡੇਟਾ) ਮਿਲਦੇ ਹਨ। ਸਭ ਤੋਂ ਪ੍ਰੀਮੀਅਮ ₹1749 ਵਾਲੇ ਪਲਾਨ 'ਚ 5 ਸਿਮ ਕਨੈਕਸ਼ਨ ਅਤੇ 420GB ਡੇਟਾ ਦਿੱਤਾ ਜਾ ਰਿਹਾ ਹੈ।
OTT ਅਤੇ ਹੋਰ ਡਿਜੀਟਲ ਸਹੂਲਤਾਂ
ਏਅਰਟੈੱਲ ਦੇ ਇਨ੍ਹਾਂ ਪਲਾਨਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਨ੍ਹਾਂ ਨਾਲ ਮਿਲਣ ਵਾਲੇ OTT ਸਬਸਕ੍ਰਿਪਸ਼ਨ ਹਨ। ਮਹਿੰਗੇ ਪਲਾਨਾਂ (1399 ਅਤੇ 1749) 'ਚ Netflix (ਬੇਸਿਕ ਅਤੇ ਸਟੈਂਡਰਡ) ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ Apple TV, Apple Music, Amazon Prime ਅਤੇ Airtel Xstream Play Premium ਵਰਗੀਆਂ ਸੇਵਾਵਾਂ ਦਾ ਵੀ ਫਾਇਦਾ ਮਿਲੇਗਾ।
ਤੁਹਾਨੂੰ ਦੱਸ ਦਈਏ ਕਿ ਕੰਪਨੀ ਵੱਲੋਂ ਡੇਟਾ ਬੈਕਅੱਪ ਲਈ 100GB Google One ਕਲਾਊਡ ਸਟੋਰੇਜ ਅਤੇ ਕ੍ਰਿਏਟਿਵ ਕੰਮਾਂ ਲਈ 12 ਮਹੀਨਿਆਂ ਦਾ Adobe Express Premium ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਨ੍ਹਾਂ ਪਲਾਨਾਂ 'ਚ ਫਰਾਡ ਡਿਟੈਕਸ਼ਨ ਅਤੇ ਸਪੈਮ ਕਾਲ ਅਲਰਟ ਵਰਗੇ ਫੀਚਰ ਵੀ ਸ਼ਾਮਲ ਕੀਤੇ ਗਏ ਹਨ, ਜੋ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹਨ।
ਮਹਿੰਦਰਾ ਦੀਆਂ ਗੱਡੀਆਂ ਖਰੀਦਣਾ ਹੋਵੇਗਾ ਮਹਿੰਗਾ! ਇਸ ਤਰੀਕ ਤੋਂ ਵਧਣਗੀਆਂ ਕੀਮਤਾਂ
NEXT STORY