ਮੁੰਬਈ- ਬੱਚਿਆਂ ਦੇ ਮਸ਼ਹੂਰ ਫੈਂਟਸੀ ਟੀਵੀ ਸ਼ੋਅ 'ਸ਼ਾਕਾ ਲਾਕਾ ਬੂਮ ਬੂਮ' ਵਿੱਚ ਮੁੱਖ ਕਿਰਦਾਰ 'ਸੰਜੂ' ਨਿਭਾਉਣ ਵਾਲੇ ਅਦਾਕਾਰ ਕਿੰਸ਼ੁਕ ਵੈਦਿਆ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। 34 ਸਾਲਾ ਅਦਾਕਾਰ ਕਿੰਸ਼ੁਕ ਜਲਦ ਹੀ ਪਿਤਾ ਬਣਨ ਵਾਲਾ ਹੈ। ਕਿੰਸ਼ੁਕ ਵੈਦਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਗੁੱਡ ਨਿਊਜ਼ ਸਾਂਝੀ ਕੀਤੀ ਹੈ।
2024 ਵਿੱਚ ਹੋਇਆ ਸੀ ਵਿਆਹ
'ਸ਼ਾਕਾ ਲਾਕਾ ਬੂਮ ਬੂਮ' ਫੇਮ ਕਿੰਸ਼ੁਕ ਵੈਦਿਆ ਸਾਲ 2024 ਵਿੱਚ ਆਪਣੀ ਲੰਬੇ ਸਮੇਂ ਦੀ ਪਾਰਟਨਰ ਦੀਕਸ਼ਾ ਨਾਗਪਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੀਕਸ਼ਾ ਪੇਸ਼ੇ ਤੋਂ ਇੱਕ ਕੋਰੀਓਗ੍ਰਾਫਰ ਹੈ, ਜਿਸ ਨਾਲ ਉਨ੍ਹਾਂ ਦੀ ਮੁਲਾਕਾਤ ਦੋਸਤੀ ਰਾਹੀਂ ਹੋਈ ਸੀ। ਇਸ ਜੋੜੇ ਨੇ ਅਲੀਬਾਗ ਵਿੱਚ ਆਪਣੇ ਕਰੀਬੀਆਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਸੀ।
ਪੋਸਟ 'ਚ ਕਿਹਾ, 'ਮੈਂ ਪਾਪਾ ਬਣਨ ਵਾਲਾ ਹਾਂ'
ਕਿੰਸ਼ੁਕ ਨੇ ਹਾਲ ਹੀ ਵਿੱਚ ਆਪਣੀ ਪਤਨੀ ਦੀਕਸ਼ਾ ਨਾਲ ਇੱਕ ਬਲੈਕ ਐਂਡ ਵ੍ਹਾਈਟ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵਾਂ ਨੇ ਆਪਣੇ ਹੱਥਾਂ ਵਿੱਚ ਬੱਚੇ ਦੇ ਜੁੱਤੇ ਫੜੇ ਹੋਏ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਕਿੰਸ਼ੁਕ ਨੇ ਕੈਪਸ਼ਨ ਵਿੱਚ ਲਿਖਿਆ: "ਜ਼ਿੰਦਗੀ ਦੇ ਇੱਕ ਨਵੇਂ ਪੜਾਅ ਵਿੱਚ ਕਦਮ ਰੱਖਦੇ ਹੋਏ... ਸਾਡੀ ਲਵ ਸਟੋਰੀ ਹੋਰ ਵੀ ਮਿਠਾਸ ਭਰੀ ਹੋ ਗਈ ਹੈ। ਬੇਬੀ ਜਲਦੀ ਆਉਣ ਵਾਲਾ ਹੈ, ਮੈਂ ਪਾਪਾ ਬਣਨ ਵਾਲਾ ਹਾਂ।"

ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਇਸ ਗੁੱਡ ਨਿਊਜ਼ ਨਾਲ ਮੈਂ ਬੱਚੇ ਵਾਂਗ ਖਿਲਖਿਲਾ ਰਹੀ ਹਾਂ"। ਜ਼ਿਕਰਯੋਗ ਹੈ ਕਿ ਕਿੰਸ਼ੁਕ ਨੇ ਸਾਲ 2000 ਵਿੱਚ ਆਏ ਫੈਂਟਸੀ ਸ਼ੋਅ 'ਸ਼ਾਕਾ ਲਾਕਾ ਬੂਮ ਬੂਮ' ਵਿੱਚ 'ਸੰਜੂ' ਦਾ ਕਿਰਦਾਰ ਨਿਭਾਇਆ ਸੀ, ਜਿਸਦੇ ਹੱਥ ਇੱਕ ਜਾਦੂਈ ਪੈਨਸਿਲ ਲੱਗ ਜਾਂਦੀ ਹੈ, ਜਿਸ ਨਾਲ ਉਹ ਜੋ ਵੀ ਬਣਾਉਂਦਾ ਹੈ, ਉਹ ਅਸਲੀਅਤ ਵਿੱਚ ਸਾਹਮਣੇ ਆ ਜਾਂਦਾ ਹੈ।
ਵੱਡੀ ਖ਼ਬਰ; ਨਸ਼ਾ ਤਸਕਰੀ ਦੇ ਦੋਸ਼ 'ਚ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਗ੍ਰਿਫ਼ਤਾਰ
NEXT STORY