ਮੁੰਬਈ- ਅਦਾਕਾਰ ਸ਼ਮਾ ਸਿਕੰਦਰ ਇਨ੍ਹੀਂ ਦਿਨੀਂ ਆਪਣੇ ਪਤੀ ਜੇਮਸ ਮਿਲੀਰਾਨ ਨਾਲ ਥਾਈਲੈਂਡ 'ਚ ਛੁੱਟੀਆਂ ਮਨ੍ਹਾ ਰਹੀ ਹੈ। ਅਦਾਕਾਰਾ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਸ਼ਮਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਸ਼ਮਾ ਨੇ ਢੇਰ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ 'ਚ ਅਦਾਕਾਰਾ ਪਿੰਕ ਮੋਨੋਕਨੀ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਪੂਲ 'ਚ ਪੋਜ਼ ਦੇ ਰਹੀ ਹੈ। ਦੂਜੀ ਤਸਵੀਰ 'ਚ ਅਦਾਕਾਰਾ ਵ੍ਹਾਈਟ ਡਰੈੱਸ 'ਚ ਦਿਖਾਈ ਦੇ ਰਹੀ ਹੈ।
ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਹੋਰ ਤਸਵੀਰਾਂ 'ਚ ਸ਼ਮਾ ਆਰੇਂਜ ਮੋਨੋਕਨੀ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ।
ਇਸ ਲੁੱਕ 'ਚ ਅਦਕਾਰਾ ਬੋਲਡ ਲੱਗ ਰਹੀ ਹੈ। ਅਦਾਕਾਰਾ ਝੂਲੇ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਆਪਣੇ ਪਤੀ ਜੇਮਸ ਦੇ ਨਾਲ ਵੀ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਬਹੁਤ ਖੁਸ਼ ਲੱਗ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਸ਼ਮਾ ਨੇ ਲੰਬੇ ਸਮੇਂ ਤੱਕ ਪਤੀ ਜੇਮਸ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਇਸ ਦੀ ਖੂਬ ਚਰਚਾ ਵੀ ਹੋਈ ਸੀ। ਅਦਾਕਾਰਾ ਨੇ ਸਾਲ 1998 'ਚ ਫਿਲਮ 'ਪ੍ਰੇਮ ਅਰਗ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਟੀਵੀ ਦੀ ਦੁਨੀਆ 'ਚ ਕਦਮ ਰੱਖਿਆ।
ਅਦਾਕਾਰਾ ਨੇ ਕਈ ਡੇਲੀ ਸੋਪ ਤੇ ਰਿਐਲਿਟੀ ਸ਼ੋਅ 'ਏਕ ਖਿਲਾੜੀ ਏਕ ਹਸੀਨਾ' 'ਚ ਕੰਮ ਕੀਤਾ। ਉਨ੍ਹਾਂ ਨੂੰ ਗ੍ਰੇਟ ਫੇਸ ਲਈ ਆਈ.ਟੀ.ਏ. ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਕਈ ਐਵਾਰਡ ਮਿਲੇ।
ਨੁਸਰਤ ਜਹਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੀਲੀ ਸਾੜ੍ਹੀ ’ਚ ਲੱਗ ਰਹੀ ਖ਼ੂਬਸੂਰਤ
NEXT STORY