ਮੁੰਬਈ- ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ 'ਕਾਂਟਾ ਲਗਾ' ਗਰਲ ਵਜੋਂ ਜਾਣੀ ਜਾਂਦੀ ਸ਼ੈਫਾਲੀ ਜਰੀਵਾਲਾ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਨੇ ਸ਼ੈਫਾਲੀ ਦੀ ਮੌਤ ਨੂੰ ਲੈ ਕੇ ਇੱਕ ਅਜਿਹਾ ਦਾਅਵਾ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ,। ਪਰਾਗ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪਤਨੀ 'ਤੇ ਕਿਸੇ ਨੇ ਕਾਲਾ ਜਾਦੂ ਕੀਤਾ ਸੀ।
"ਜਿੱਥੇ ਰੱਬ ਹੈ, ਉੱਥੇ ਸ਼ੈਤਾਨ ਵੀ ਹੁੰਦਾ ਹੈ"
ਪਾਰਸ ਛਾਬੜਾ ਦੇ ਇੱਕ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਪਰਾਗ ਤਿਆਗੀ ਨੇ ਆਪਣੇ ਦਿਲ ਦਾ ਹਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਇਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੇ, ਪਰ ਉਹ ਕਰਦੇ ਹਨ। ਪਰਾਗ ਮੁਤਾਬਕ, "ਜਿੱਥੇ ਭਗਵਾਨ ਹਨ, ਉੱਥੇ ਸ਼ੈਤਾਨ ਵੀ ਹੁੰਦਾ ਹੈ। ਲੋਕ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦੇ, ਸਗੋਂ ਦੂਜਿਆਂ ਦੇ ਸੁੱਖ ਦੇਖ ਕੇ ਜ਼ਿਆਦਾ ਦੁਖੀ ਹੁੰਦੇ ਹਨ,"। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸ਼ੈਫਾਲੀ 'ਤੇ ਕਾਲਾ ਜਾਦੂ ਕੀਤਾ ਗਿਆ ਸੀ।
ਦੋ ਵਾਰ ਮਹਿਸੂਸ ਹੋਈ ‘ਗੜਬੜ’
ਪਰਾਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਅਜਿਹੀ ਅਜੀਬ ਸਥਿਤੀ ਇੱਕ ਨਹੀਂ ਬਲਕਿ ਦੋ ਵਾਰ ਮਹਿਸੂਸ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇੱਕ ਵਾਰ ਤਾਂ ਚੀਜ਼ਾਂ ਠੀਕ ਹੋ ਗਈਆਂ ਸਨ, ਪਰ ਦੂਜੀ ਵਾਰ ਸਥਿਤੀ ਬਹੁਤ 'ਹੈਵੀ' (ਗੰਭੀਰ) ਹੋ ਗਈ ਸੀ। ਪਰਾਗ ਅਨੁਸਾਰ ਸ਼ੈਫਾਲੀ ਬਹੁਤ ਹੱਸਮੁੱਖ ਸੀ, ਪਰ ਉਹ ਉਸ ਨੂੰ ਛੂਹ ਕੇ ਹੀ ਸਮਝ ਜਾਂਦੇ ਸਨ ਕਿ ਕੁਝ ਗਲਤ ਹੋ ਰਿਹਾ ਹੈ। ਇਸੇ ਡਰ ਕਾਰਨ ਉਨ੍ਹਾਂ ਨੇ ਪੂਜਾ-ਪਾਠ ਅਤੇ ਭਗਤੀ ਵੀ ਵਧਾ ਦਿੱਤੀ ਸੀ।
ਯਾਦ ਵਿੱਚ ਬਣਵਾਇਆ ਟੈਟੂ ਅਤੇ ਕਰ ਰਹੇ ਨੇ ਸਾਧਨਾ
ਜ਼ਿਕਰਯੋਗ ਹੈ ਕਿ ਸ਼ੈਫਾਲੀ ਜਰੀਵਾਲਾ ਦਾ ਦੇਹਾਂਤ 27 ਜੂਨ 2025 ਨੂੰ ਹੋਇਆ ਸੀ, ਜਿਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 42 ਸਾਲ ਸੀ। ਪਰਾਗ ਅੱਜ ਵੀ ਉਸ ਸਦਮੇ ਵਿੱਚੋਂ ਬਾਹਰ ਨਹੀਂ ਆ ਸਕੇ ਹਨ। ਉਨ੍ਹਾਂ ਨੇ ਆਪਣੀ ਪਤਨੀ ਦੀ ਯਾਦ ਵਿੱਚ ਆਪਣੇ ਸੀਨੇ 'ਤੇ ਉਨ੍ਹਾਂ ਦੇ ਚਿਹਰੇ ਦਾ ਟੈਟੂ ਬਣਵਾਇਆ। ਇੰਨਾ ਹੀ ਨਹੀਂ, ਪਰਾਗ ਹੁਣ ਸ਼ੈਫਾਲੀ ਦੀ ਯਾਦ ਵਿੱਚ 21 ਦਿਨਾਂ ਦੀ ਸਾਧਨਾ ਕਰ ਰਹੇ ਹਨ। ਸ਼ੈਫਾਲੀ ਨੂੰ 'ਬਿੱਗ ਬੌਸ 13' ਅਤੇ ਕਈ ਹੋਰ ਟੀਵੀ ਸ਼ੋਅਜ਼ ਰਾਹੀਂ ਵੱਡੀ ਪਛਾਣ ਮਿਲੀ ਸੀ।
ਮਰਹੂਮ ਅਦਾਕਾਰ ਇਰਫਾਨ ਖਾਨ ਦੀ ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਪਤੀ ਨੂੰ ਕੀਤਾ ਯਾਦ
NEXT STORY