ਐਂਟਰਟੇਨਮੈਂਟ ਡੈਸਕ- ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਸਾਂਝਾ ਕਰਦੀ ਹੈ। ਇਸ ਵਾਰ ਉਸ ਨੇ ਆਪਣੀ ਉਡਾਣ ਯਾਤਰਾ ਦੀ ਇਕ ਵੀਡੀਓ ਪੋਸਟ ਕੀਤੀ, ਜਿਸ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਇਕ ਪਲ ਲਈ ਪਰੇਸ਼ਾਨ ਕਰ ਦਿੱਤਾ। ਜਿਸ ਫਲਾਈਟ 'ਚ ਉਹ ਸਫ਼ਰ ਕਰ ਰਹੀ ਸੀ, ਉਸ ਨੂੰ ਹਵਾ 'ਚ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਦੇ ਅਚਾਨਕ ਹਿੱਲਣ ਨਾਲ ਕੁਝ ਸਮੇਂ ਲਈ ਮਾਹੌਲ ਅਸਹਿਜ ਹੋ ਗਿਆ। ਇਸ ਦੌਰਾਨ, ਸ਼ਹਿਨਾਜ਼ "ਵਾਹਿਗੁਰੂ, ਵਾਹਿਗੁਰੂ" ਦਾ ਜਾਪ ਕਰਦੀ ਸੁਣਾਈ ਦਿੱਤੀ।
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਯਾਤਰਾ ਦੀ ਇਕ ਵੀਡੀਓ ਸਾਂਝੀ ਕੀਤੀ। ਕਲਿੱਪ 'ਚ ਜਹਾਜ਼ ਦੇ ਅੰਦਰ ਦੀ ਸਥਿਤੀ ਨੂੰ ਦਿਖਾਇਆ ਗਿਆ ਹੈ। ਅਚਾਨਕ ਹੋ ਰਹੀ ਹੱਲਚੱਲ ਵਿਚਾਲੇ ਸ਼ਹਿਨਾਜ਼ ਲਗਾਤਾਰ "ਵਾਹਿਗੁਰੂ" ਦਾ ਨਾਂ ਲੈਂਦੇ ਨਜ਼ਰ ਆਉਂਦੀ ਹੈ। ਵੀਡੀਓ ਪੋਸਟ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ,"ਅਸੀਂ ਅੱਜ ਬਹੁਤ ਮੁਸ਼ਕਲ ਨਾਲ ਬਚੇ... ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਸੁਰੱਖਿਅਤ ਲੈਂਡ ਕਰ ਸਕੇ। ਇਸ ਲਈ ਬਹੁਤ ਧੰਨਵਾਦੀ ਹਾਂ। ਸ਼ੁਕਰੀਆ ਵਾਹਿਗੁਰੂ।" ਉਸ ਦੇ ਕੈਪਸ਼ਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਘਟਨਾ ਨੇ ਉਸ ਨੂੰ ਕਾਫ਼ੀ ਡਰਾ ਦਿੱਤਾ ਸੀ ਅਤੇ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਉਸ ਨੇ ਰਾਹਤ ਮਹਿਸੂਸ ਕੀਤੀ।
ਸ਼ਹਿਨਾਜ਼ ਜਿਸ ਫਲਾਈਟ 'ਚ ਸਫ਼ਰ ਕਰ ਰਹੀ ਸੀ, ਉਸ 'ਚ ਉਸ ਦਾ ਭਰਾ ਸ਼ਹਿਬਾਜ਼ ਵੀ ਉਸ ਨਾਲ ਮੌਜੂਦ ਸੀ। ਵੀਡੀਓ 'ਚ ਦੋਵਾਂ ਨੂੰ ਜਹਾਜ਼ ਦੇ ਅੰਦਰ ਦੇਖਿਆ ਜਾ ਸਕਦਾ ਹੈ। ਅਚਾਨਕ ਟਰਬੂਲੈਂਸ ਆਉਣ ਤੋਂ ਬਾਅਦ ਕੁਝ ਸਮੇਂ ਲਈ ਸਫ਼ਰ ਮੁਸ਼ਕਲ ਜ਼ਰੂਰ ਹੋਇਆ ਪਰ ਆਖ਼ਰਕਾਰ ਫਲਾਈਟ ਨੇ ਮੁੰਬਈ ਏਅਰਪੋਰਟ 'ਤੇ ਸੁਰੱਖਿਆ ਲੈਂਡਿੰਗ ਕੀਤੀ। ਫਲਾਈਟ 'ਚ ਟਰਬੂਲੈਂਸ ਹੋਣਾ ਕੋਈ ਆਮ ਘਟਨਾ ਨਹੀਂ ਹੈ। ਜਦੋਂ ਜਹਾਜ਼ ਹਵਾ ਦੇ ਅਜਿਹੇ ਹਿੱਸੇ ਤੋਂ ਲੰਘਣਾ ਹੈ, ਜਿੱਥੇ ਏਅਰ ਫਲੋ 'ਚ ਤਬਦੀਲੀ ਜਾਂ ਅਸਥਿਰਤ ਹੁੰਦੀ ਹੈ ਤਾਂ ਜਹਾਜ਼ 'ਚ ਅਚਾਨਕ ਝਟਕੇ ਮਹਿਸੂਸ ਹੋ ਸਕਦੇ ਹਨ। ਅਜਿਹੇ ਸਮੇਂ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਟਰਬੂਲੈਂਸ ਦੌਰਾਨ ਭਾਵੇਂ ਹੀ ਸ਼ਹਿਨਾਜ਼ ਘਬਰਾ ਗਈ ਹੋਵੇ ਪਰ ਜਹਾਜ਼ ਦੇ ਮੁੰਬਈ 'ਚ ਸੁਰੱਖਿਅਤ ਉਤਰਨ ਤੋਂ ਬਾਅਦ ਉਸ ਨੇ ਸੁੱਖ ਦਾ ਸਾਹ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਡਰਾਮਾ ਕਰਨ 'ਚ ਮਾਹਿਰ, ਪਰ ਫ਼ਿਰ ਵੀ..!', ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਨੇ ਦਿੱਤਾ 'ਆਖ਼ਰੀ ਮੌਕਾ'
NEXT STORY