ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼ ਆਪਣੇ ਚੈਟ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਨੂੰ ਵੀ ਹੋਸਟ ਕਰ ਰਹੀ ਹੈ। ਇਸ ਸ਼ੋਅ ਦੇ ਤਾਜ਼ਾ ਐਪੀਸੋਡ 'ਚ ਸ਼ਹਿਨਾਜ਼ ਨੇ ਜ਼ਬਰਦਸਤ ਖ਼ੁਲਾਸਾ ਕੀਤਾ ਹੈ।
ਦੱਸ ਦਈਏ ਕਿ 'ਬਿੱਗ ਬੌਸ' ਨਾਲ ਘਰ-ਘਰ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਦੇ ਸ਼ੋਅ 'ਚ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਨਜ਼ਰ ਆਈ ਸੀ। ਰਕੁਲਪ੍ਰੀਤ ਨੇ ਆਪਣੀ ਫ਼ਿਲਮ 'ਛੱਤਰੀਵਾਲੀ' ਦੇ ਪ੍ਰਮੋਸ਼ਨ ਲਈ ਸ਼ਹਿਨਾਜ਼ ਨਾਲ ਮੁਲਾਕਾਤ ਕੀਤੀ ਸੀ। ਸ਼ੋਅ 'ਚ ਦੋਹਾਂ ਅਦਾਕਾਰਾਂ ਨੇ ਖੂਬ ਗੱਪਾਂ ਮਾਰੀਆਂ ਅਤੇ ਗੱਲਾਂ-ਗੱਲਾਂ 'ਚ ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਆਪਣੇ ਲਈ ਹੀਰੇ ਦੀ ਮੁੰਦਰੀ ਖਰੀਦੀ ਸੀ। ਇਸ 'ਤੇ ਰਕੁਲ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਵੀ ਆਪਣੇ-ਆਪ ਨੂੰ ਅਜਿਹਾ ਤੋਹਫ਼ਾ ਬਹੁਤ ਪਹਿਲਾਂ ਦਿੱਤਾ ਸੀ।
ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਰਕੁਲਪ੍ਰੀਤ ਨੂੰ ਆਪਣੀ ਡਾਇਮੰਡ ਰਿੰਗ ਦਿਖਾਈ ਅਤੇ ਉਸ ਨੇ ਇਸ ਦੀ ਖ਼ੂਬ ਤਾਰੀਫ਼ ਕੀਤੀ। ਫਿਰ ਸ਼ਹਿਨਾਜ਼ ਨੇ ਦੱਸਿਆ ਕਿ ਇਹ ਮੁੰਦਰੀ ਉਸ ਨੇ ਆਪਣੇ ਲਈ ਖਰੀਦੀ ਹੈ। ਮੈਂ ਇਸ ਨੂੰ ਖ਼ੁਦ ਖਰੀਦਿਆ ਹੈ। ਮੈਂ ਇਸ ਨੂੰ ਆਪਣੇ ਆਪ ਤੋਂ ਖਰੀਦਿਆ ਹੈ ਤਾਂ ਜੋ ਮੈਨੂੰ ਇਹ ਕਿਸੇ ਨੂੰ ਨਾ ਦੇਣਾ ਪਵੇ।"
ਦੱਸਣਯੋਗ ਹੈ ਕਿ ਅਦਾਕਾਰਾ ਰਕੁਲਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਤਿੰਨ ਸਾਲ ਪਹਿਲਾਂ ਸਿੰਗਲ ਸੀ ਤਾਂ ਉਸ ਨੇ ਆਪਣੇ ਲਈ ਇੱਕ ਵੱਡੀ ਹੀਰੇ ਦੀ ਮੁੰਦਰੀ ਖਰੀਦੀ ਸੀ। ਸ਼ਹਿਨਾਜ਼ ਨੇ ਫਿਰ ਕਿਹਾ, ''ਦੇਖੋ ਅਸੀਂ ਕਿਸੇ 'ਤੇ ਨਿਰਭਰ ਨਹੀਂ ਹਾਂ। ਬਾਅਦ 'ਚ ਭਾਵੇਂ ਕੋਈ ਸਾਨੂੰ ਦਿੰਦਾ ਹੈ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਸਾਡੇ ਕੋਲ ਪਹਿਲਾਂ ਹੀ ਹੈ।" ਰਕੁਲ ਨੇ ਅੱਗੇ ਕਿਹਾ, "ਜੇਕਰ ਉਨ੍ਹਾਂ ਨੇ ਸਾਨੂੰ ਕੁਝ ਦੇਣਾ ਹੈ, ਤਾਂ ਇਹ ਮਨ ਦੀ ਸ਼ਾਂਤੀ ਹੋਣੀ ਚਾਹੀਦੀ ਹੈ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ
NEXT STORY