ਮੁੰਬਈ (ਬਿਊਰੋ)– ‘ਬਿੱਗ ਬੌਸ 13’ ਤੋਂ ਬਾਅਦ ਪੰਜਾਬੀ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਵੱਡਾ ਨਾਂ ਬਣ ਗਈ ਹੈ। ਉਸ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ। ਸ਼ਹਿਨਾਜ਼ ਗਿੱਲ ਕਈ ਰਿਐਲਿਟੀ ਸ਼ੋਅਜ਼ ’ਚ ਮਹਿਮਾਨ ਬਣੀ ਨਜ਼ਰ ਆ ਚੁੱਕੀ ਹੈ। ਹਰ ਕੋਈ ਸ਼ਹਿਨਾਜ਼ ਗਿੱਲ ਨੂੰ ਆਪਣੇ ਸ਼ੋਅ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਸ਼ਹਿਨਾਜ਼ ਗਿੱਲ ਸੈਲੇਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ ਸ਼ੂਟ ਲਈ ਵੀ ਡੈਿਬਊ ਕਰ ਚੁੱਕੀ ਹੈ। ਉਹ ਡੱਬੂ ਰਤਨਾਨੀ ਵਲੋਂ ਕਲਿੱਕ ਕੀਤੇ ਗਏ ਫੋਟੋਸ਼ੂਟ ਸਾਂਝੇ ਕਰ ਚੁੱਕੀ ਹੈ।
ਸ਼ਹਿਨਾਜ਼ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਕੁਝ ਕਹਾਣੀਆਂ ਦੇ ਨਾਲ, ਤੁਸੀਂ ਚੀਜ਼ਾਂ ਨੂੰ ਲੈ ਕੇ ਜਲਦੀ ਨਹੀਂ ਕਰ ਸਕਦੇ ਤੇ ਅਕਸਰ ਇਹ ਠੀਕ ਹੁੰਦਾ ਹੈ ਕਿ ਤੁਸੀਂ ਬੈਠੋ ਤੇ ਸਫਰ ਦਾ ਆਨੰਦ ਮਾਣੋ।’
ਫੋਟੋਸ਼ੂਟ ’ਚ ਸ਼ਹਿਨਾਜ਼ ਗਿੱਲ ਸਟ੍ਰੈਪਲੈੱਸ ਡਰੈੱਸ ਪਹਿਨੀ ਦਿਲਕਸ਼ ਪੌਜ਼ ਦਿੰਦੀ ਨਜ਼ਰ ਆ ਰਹੀ ਹੈ। ਛੋਟੇ ਵਾਲ, ਐਨਕ ਤੇ ਘੱਟ ਮੇਕਅੱਪ ’ਚ ਸ਼ਹਿਨਾਜ਼ ਗਲੈਮਰੈੱਸ ਦਿਖ ਰਹੀ ਹੈ। ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਨੇ ਇਕ ਤੋਂ ਵੱਧ ਕੇ ਇਕ ਫੋਟੋਸ਼ੂਟ ਡੱਬੂ ਰਤਨਾਨੀ ਲਈ ਕਰਵਾਏ ਹਨ।
ਸ਼ਹਿਨਾਜ਼ ਗਿੱਲ ‘ਬਿੱਗ ਬੌਸ 13’ ’ਚ ਟਾਪ 5 ਮੁਕਾਬਲੇਬਾਜ਼ਾਂ ’ਚੋਂ ਇਕ ਸੀ। ਸ਼ੋਅ ’ਚ ਸਿਧਾਰਥ ਸ਼ੁਕਲਾ ਨਾਲ ਉਸ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਦੋਵਾਂ ਦੀ ਦੋਸਤੀ ਚਰਚਾ ’ਚ ਹੈ। ਪ੍ਰਸ਼ੰਸਕ ਦੋਵਾਂ ਨੂੰ ਸਿਡਨਾਜ਼ ਕਹਿ ਕੇ ਬੁਲਾਉਂਦੇ ਹਨ। ਹਾਲ ਹੀ ’ਚ ਉਨ੍ਹਾਂ ਨੂੰ ‘ਬਿੱਗ ਬੌਸ ਓ. ਟੀ. ਟੀ.’ ਤੇ ‘ਡਾਂਸ ਦੀਵਾਨੇ’ ਦੇ ਸੈੱਟ ’ਤੇ ਦੇਖਿਆ ਗਿਆ ਸੀ। ‘ਬਿੱਗ ਬੌਸ’ ’ਚੋਂ ਨਿਕਲਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਟਰਾਂਸਫਾਰਮੇਸ਼ਨ ਵੀ ਚਰਚਾ ’ਚ ਰਿਹਾ ਸੀ। ਉਸ ਨੇ ਕਾਫੀ ਭਾਰ ਘਟਾਇਆ ਹੈ।
ਨੋਟ– ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪੁੱਤਰ ਨੂੰ ਲੈ ਕੇ ਘਰ ਪਹੁੰਚੀ ਕਿਸ਼ਵਰ ਮਾਰਚੈਂਟ, ਪਰਿਵਾਰ ਵਾਲਿਆਂ ਨੇ ਕੀਤਾ ਖੂਬਸੂਰਤ ਸਵਾਗਤ (ਵੀਡੀਓ)
NEXT STORY