ਮੁੰਬਈ- ਟੀਵੀ ਅਦਾਕਾਰਾ ਕਿਸ਼ਵਰ ਮਾਰਚੈਂਟ ਅਤੇ ਸੁਯਸ਼ ਰਾਏ ਮੰਮੀ ਪਾਪਾ ਬਣ ਗਏ ਹਨ। ਜੀ ਹਾਂ 40 ਸਾਲ ਦੀ ਉਮਰ ‘ਚ ਕਿਸ਼ਵਰ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। 27 ਅਗਸਤ ਨੂੰ ਕਿਸ਼ਵਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ।
ਹਸਪਤਾਲ ਤੋਂ ਦੋਵੇਂ ਜਣੇ ਘਰ ਆ ਗਏ ਹਨ, ਜਿਸ ਦਾ ਵੀਡੀਓ ਕਿਸ਼ਵਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।
ਵੀਡੀਓ ‘ਚ ਦੇਖ ਸਕਦੇ ਹੋ ਪਰਿਵਾਰ ਵਾਲੇ ਕਿਸ਼ਵਰ ਮਾਰਚੈਂਟ, ਸੁਯਸ਼ ਰਾਏ ਅਤੇ ਨਵਜੰਮੇ ਬੱਚੇ ਦਾ ਰੀਤੀ-ਰਿਵਾਜਾਂ ਦੇ ਨਾਲ ਘਰ ‘ਚ ਪ੍ਰਵੇਸ਼ ਕਰਵਾ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ- ‘ਘਰ ਵਿੱਚ ਸਾਡਾ ਸਵਾਗਤ ਹੈ .. ਸਾਰੇ ਖਾਸ ਲੋਕਾਂ ਦੁਆਰਾ ਵਿਸ਼ੇਸ਼ ਬਣਾਇਆ ਗਿਆ’। ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਪੁੱਤਰ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ। ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ। ਪਰ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖੁਸ਼ੀ ਨਾਲ ਜੀ ਰਹੇ ਹਨ। ਦੋਵੇਂ ਮਾਤਾ-ਪਿਤਾ ਬਣ ਕੇ ਬਹੁਤ ਖੁਸ਼ ਹਨ। ਦੱਸ ਦਈਏ ਦੋਵਾਂ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਹਨ।
ਰਿਲੀਜ਼ਿੰਗ ਤੋਂ 3 ਦਿਨ ਪਹਿਲਾਂ ਨੈੱਟਫਲਿਕਸ ਨੇ ਜਾਰੀ ਕੀਤਾ 'Money Heist 5' ਦਾ ਇਹ ਵੀਡੀਓ
NEXT STORY