ਮੁੰਬਈ: ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜਿਥੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਹੈ, ਉੱਧਰ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੇ ਉਸ ਦੇ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸ਼ਰਲਿਨ ਨੇ ਦਾਅਵਾ ਕੀਤਾ ਹੈ ਕਿ ਰਾਜ ਕੁੰਦਰਾ ਦੋ ਸਾਲ ਪਹਿਲਾਂ 2019 ’ਚ ਇਕ ਦਿਨ ਅਚਾਨਕ ਉਨ੍ਹਾਂ ਦੇ ਘਰ ਪਹੁੰਚ ਗਿਆ ਸੀ ਅਤੇ ਉਸ ਦੇ ਨਾਲ ਯੌਨ ਸ਼ੋਸ਼ਣ ਕੀਤਾ। ਸ਼ਰਲਿਨ ਦਾ ਦੋਸ਼ ਹੈ ਕਿ ਰਾਜ ਕੁੰਦਰਾ ਨੇ ਜ਼ਬਰਦਸਤੀ ਕਿੱਸ ਕੀਤੀ ਸੀ ਉਹ ਡਰ ਗਈ।
![Sherlyn Chopra on COVID-19: We unite in spirit, rise above our pretty differences and cooperate with the government in fighting the pandemic | Telugu Movie News - Times of India](https://static.toiimg.com/thumb/msid-77799914,width-1200,height-900,resizemode-4/.jpg)
ਇਕ ਰਿਪੋਰਟ ਮੁਤਾਬਕ ਸ਼ਰਲਿਨ ਨੇ ਰਾਜ ਕੁੰਦਰਾ ਦੇ ਖ਼ਿਲਾਫ਼ ਅਪ੍ਰੈਲ 2021 ’ਚ ਸੈਕਸੁਅਲ ਅਸਾਲਟ ਦੀ ਐੱਫ.ਆਈ.ਆਰ. ਵੀ ਦਰਜ ਕਰਵਾਈ ਸੀ। ਹਾਲ ਹੀ ’ਚ ਉਨ੍ਹਾਂ ਨੇ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੇਲ ਨੂੰ ਆਪਣਾ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਰਾਜ ਕੁੰਦਰਾ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ’ਚ ਸ਼ਰਲਿਨ ਨੇ ਦੱਸਿਆ ਕਿ ਸਾਲ 2019 ਦੀ ਸ਼ੁਰੂਆਤ ’ਚ ਰਾਜ ਕੁੰਦਰਾ ਦੇ ਬਿਜਨੈਸਮੈਨ ਮੈਨੇਜਰ ਨੇ ਉਨ੍ਹਾਂ ਨੂੰ ਇਕ ਪ੍ਰੋਪਜਲ ਦੇ ਬਾਰੇ ’ਚ ਬੁਲਾਇਆ ਅਤੇ ਉਹ ਪ੍ਰਪੋਜਲ ’ਤੇ ਚਰਚਾ ਕਰਨਾ ਚਾਹੁੰਦੇ ਸਨ।
![Sherlyn Chopra to approach Bombay High Court for anticipatory bail amid Raj Kundra pornography case: Report | PINKVILLA](https://www.pinkvilla.com/files/styles/amp_metadata_content_image/public/sherlyn_chopra_1.jpg)
ਸ਼ਰਲਿਨ ਨੇ ਦਾਅਵਾ ਕੀਤਾ ਕਿ 27 ਮਾਰਚ 2019 ਨੂੰ ਬਿਜਨਸਮੈਨ ਦੀ ਮੀਟਿੰਗ ਤੋਂ ਬਾਅਦ ਰਾਜ ਕੁੰਦਰਾ ਅਚਾਰਨ ਬਿਨ੍ਹਾਂ ਦੱਸੋ ਮੇਰੇ ਘਰ ਆ ਗਏ ਸਨ। ਸਾਡੇ ਵਿਚਕਾਰ ਫੋਨ ’ਤੇ ਟੈਕਸਟ ਮੈਸੇਜ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਘਰ ਆਉਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰਾ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਜਬਰਨ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਮਨ੍ਹਾ ਕਰਨ ਤੋਂ ਬਾਅਦ ਵੀ ਜਦੋਂ ਰਾਜ ਨਹੀਂ ਰੁੱਕ ਰਹੇ ਸਨ ਤਾਂ ਉਹ ਕਾਫ਼ੀ ਡਰ ਗਈ ਅਤੇ ਰਾਜ ਨੂੰ ਧੱਕਾ ਮਾਰ ਕੇ ਉਹ ਬਾਥਰੂਮ ’ਚ ਚਲੀ ਗਈ ਸੀ।
![Shilpa Shetty promises 'to survive challenges' in first post after husband Raj Kundra's arrest in porn case | Entertainment News,The Indian Express](https://images.indianexpress.com/2021/07/shilpa-shetty-raj-kundra-1200.jpg)
ਉਸ ਨੇ ਕਿਹਾ ਕਿ ਉਹ ਇਕ ਸ਼ਾਦੀਸ਼ੁਦਾ ਮਰਦ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਸ਼ਰਲਿਨ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਰਾਜ ਦੇ ਉਸ ਦੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਚੰਗੇ ਰਿਸ਼ਤੇ ਨਹੀਂ ਸਨ ਅਤੇ ਉਹ ਘਰ ’ਚ ਜ਼ਿਆਦਾਤਰ ਸਮੇਂ ਤਣਾਅ ’ਚ ਰਹਿੰਦੇ ਸਨ। ਸ਼ਰਲਿਨ ਚੋਪੜਾ ਦੀ ਸ਼ਿਕਾਇਤ ’ਤੇ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 376, 384, 415, 420, 504, 506, 354, (ਏ) (ਬੀ) (ਡੀ) ਦੀ ਧਾਰਾ 509 ਅਤੇ ਆਈ.ਟੀ. ਐਕਟ ਦੀ ਧਾਰਾ 67 ਅਤੇ (ਏ) ਤੋਂ ਇਲਾਵਾ ਵੀਮੈਨ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ’ਚ ਸ਼ਰਲਿਨ ਚੋਪੜਾ ਨੇ 27 ਮਾਰਚ 2019 ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ’ਤੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਸ ਨੂੰ ਐਪ ’ਤੇ ਅਪਲੋਡ ਕਰਨ ਦਾ ਦੋਸ਼ ਹੈ।
ਸ਼ਿਲਪਾ ਸ਼ੈੱਟੀ ਨੇ ਸੁਣਾਈ ਪਤੀ ਰਾਜ ਕੁੰਦਰਾ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ (ਵੀਡੀਓ)
NEXT STORY