ਜਲੰਧਰ (ਵੈੱਬ ਡੈਸਕ)- ਭਾਰਗੋ ਕੈਂਪ ਵਿਚਾ ਕਾਰਵਾਈ ਲਈ ਗਈ ਪੁਲਸ 'ਤੇ ਕੁੱਟਮਾਰ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਇਕ ਮਹਿਲਾ ਨੇ ਏ. ਐੱਸ. ਆਈ. 'ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਦਰਅਸਲ ਪੁਲਸ ਇਲਾਕੇ ਵਿਚ ਇਕ ਘਰ ਵਿਚ ਰੇਡ ਕਰਨ ਗਈ ਸੀ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਏ. ਐੱਸ. ਆਈ. ਸੜਕ 'ਤੇ ਇਕ ਆਦਮੀ ਦੀ ਕੁੱਟਮਾਰ ਕਰ ਰਿਹਾ ਹੈ। ਘਟਨਾ ਦੌਰਾਨ ਨੌਜਵਾਨਾਂ ਨੇ ਕੱਪੜੇ ਵੀ ਨਹੀਂ ਪਾਏ ਹੋਏ ਸਨ ਅਤੇ ਨੰਗੇ ਹੀ ਥਾਣੇ ਵਿਚ ਲੈ ਗਈ। ਔਰਤ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੂੰ ਬੇਨਤੀ ਕੀਤੀ ਪਰ ਪੁਲਸ ਅਧਿਕਾਰੀ ਕੁੱਟਮਾਰ ਕਰਨ ਤੋਂ ਨਹੀਂ ਰੁੱਕਿਆ। ਜਿਸ ਤੋਂ ਬਾਅਦ ਪੁਲਸ ਅਧਿਕਾਰੀ ਨੇ ਸਾਰੀਆਂ ਹੱਦਾਂ ਉਸ ਵੇਲੇ ਪਾਰ ਕਰ ਦਿੱਤੀਆਂ ਜਦੋਂ ਬਿਨਾਂ ਮਹਿਲਾ ਪੁਲਸ ਕਰਮਚਾਰੀ ਦੀ ਮੌਜੂਦਗੀ ਵਿਚ ਇਕ ਮਹਿਲਾ ਨੂੰ ਵਾਲਾਂ ਤੋਂ ਖਿੱਚ ਕੇ ਸੜਕ 'ਤੇ ਲੈ ਆਇਆ।
ਇਹ ਵੀ ਪੜ੍ਹੋ: ਫਗਵਾੜਾ ਦੀ ਸੁਧੀਰ ਸਵੀਟਸ ’ਤੇ ਗੋਲ਼ੀਆਂ ਚਲਾਉਣ ਵਾਲੇ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਜੋਗਾ ਫੋਲੜੀਵਾਲ ਨਾਲ ਜੁੜੇ ਤਾਰ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤਾ ਮਮਤਾ ਨੇ ਕਿਹਾ ਕਿ ਉਸ ਦੇ ਪੁੱਤਰ ਸੁੱਤੇ ਪਏ ਸਨ। ਇਸ ਦੌਰਾਨ ਏ. ਐੱਸ. ਆਈ. ਉਨ੍ਹਾਂ ਦੇ ਘਰ ਪਹੁੰਚਿਆ ਅਤੇ ਜਦੋਂ ਮਹਿਲਾ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏ. ਐੱਸ. ਆਈ. ਨੇ ਮਹਿਲਾ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ, ਫਿਰ ਉਸ ਦੇ ਪੁੱਤਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਪੁਲਸ ਘਰੇਲੂ ਝਗੜੇ ਦੀ ਜਾਂਚ ਕਰਨ ਲਈ ਪਹੁੰਚੀ ਸੀ। ਔਰਤ ਨੇ ਦੱਸਿਆ ਕਿ ਬੇਟੇ ਦਾ ਨੂੰਹ ਦੇ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ ਅਤੇ ਉਹ ਹੁਣ ਇਥੇ ਨਹੀਂ ਰਹਿ ਰਹੀ।

ਅਜਿਹੇ ਵਿਚ ਬੇਟਾ ਆਪਣੀ ਬੱਚੀ ਨੂੰ ਪਤਨੀ ਦੇ ਕੋਲੋਂ ਲੈ ਕੇ ਆਇਆ ਸੀ। ਪੀੜਤਾ ਨੇ ਕਿਹਾ ਕਿ ਸਹੁਰਾ ਧਿਰ ਆਪਣੇ ਕੁੜੀ ਨੂੰ ਲੈ ਕੇ ਗਏ ਸਨ ਅਤੇ ਪੁੱਤਰ ਦੀ ਬੱਚੀ ਨੂੰ ਉਸ ਨੇ ਭੇਜ ਦਿੱਤਾ ਸੀ। ਇਸ ਦੇ ਬਾਅਦ ਸਹੁਰਾ ਪੱਖ ਵੱਲੋਂ ਮਾਮਲੇ ਨੂੰ ਲੈ ਕੇ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ। ਦੋਹਾਂ ਨੇ ਨਾਬਾਲਗ ਉਮਰ ਵਿਚ ਭੱਜ ਕੇ ਵਿਆਹ ਕੀਤਾ ਸੀ। ਮਹਿਲਾ ਨੇ ਦੋਸ਼ ਲਾਇਆ ਕਿ 15 ਸਾਲ ਦੀ ਉਮਰ ਵਿਚ ਵਿਆਹ ਦੌਰਾਨ ਵੀ ਪੁਲਸ ਕਰਮਚਾਰੀਆਂ ਨੇ ਬੇਹਰਿਮੀ ਨਾਲ ਕੁੱਟਮਾਰ ਕੀਤੀ ਸੀ। ਉਥੇ ਹੀ ਅੱਜ ਫਿਰ ਤੋਂ ਪੁਲਸ ਕਰਮਚਾਰੀਆਂ ਨੇ ਕੁੱਟਮਾਰ ਕੀਤੀ ਹੈ।

ਉਸ ਦੇ ਪੁੱਤਰ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ। ਔਰਤ ਨੇ ਕਿਹਾ ਕਿ ਉਸ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਖ਼ੁਦ ਥਾਣੇ ਆ ਰਹੀ ਹੈ ਪਰ ਏ. ਐੱਸ. ਆਈ. ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਆਂਢ-ਗੁਆਂਢ ਦੇ ਲੋਕਾਂ ਨੇ ਵੀ ਪੁਲਸ ਨੂੰ ਅਪੀਲ ਕੀਤੀ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਖ਼ੁਦ ਥਾਣੇ ਲੈ ਕੇ ਆ ਰਹੀ ਸੀ ਪਰ ਇਸ ਦੇ ਬਾਵਜੂਦ ਅਧਿਕਾਰੀ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਦੋਸ਼ ਲਗਾਇਆ ਕਿ ਅਧਿਕਾਰੀ ਨੇ ਉਸ ਨੂੰ ਵੀ ਥੱਪੜ ਮਾਰਿਆ। ਇਸ ਘਟਨਾ ਨੇ ਭਾਰੀ ਹੰਗਾਮਾ ਮਚਾ ਦਿੱਤਾ।

ਇਹ ਵੀ ਪੜ੍ਹੋ: ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ 'ਸ਼ੀਸ਼ ਮਹਿਲ' ਨੂੰ ਵੀ ਲੱਗਣਗੇ ਤਾਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਥਕ ਮਸਲਿਆਂ 'ਤੇ ਜਥੇਦਾਰ Giani Kuldeep Singh Gargaj ਦਾ ਜਗ ਬਾਣੀ 'ਤੇ ਪਹਿਲਾ ਇੰਟਰਵਿਊ
NEXT STORY