ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ ਲੰਬੇ ਸਮੇਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਕਾਫੀ ਐਕਟਿਵ ਹੋ ਗਈ ਹੈ। ਉਹ ਕਦੇ ਯੋਗਾ ਤਾਂ ਕਦੇ ਕੋਈ ਮੋਟੀਵੇਸ਼ਨਲ ਕੋਟ ਸ਼ੇਅਰ ਕਰਦੀ ਹੈ। ਵੀਰਵਾਰ ਦੀ ਰਾਤ ਸ਼ਿਲਪਾ ਸ਼ੈੱਟੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਕਿਤਾਬ ਦੇ ਕੁਝ ਅੰਸ਼ ਦੀ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਜ਼ਿੰਦਗੀ 'ਚ ਕੀਤੀ ਗਈਆਂ ਗਲਤੀਆਂ ਬਾਰੇ ਗੱਲ ਕੀਤੀ ਗਈ ਹੈ।
ਕਿਤਾਬ ਦੇ ਪੇਜ਼ 'ਤੇ ਸੋਫੀਆ ਲਾਰੇਨ ਦੀ ਇਕ ਉਦਾਹਰਨ ਸੀ ਜਿਸ 'ਚ ਲਿਖਿਆ ਹੈ, 'ਗਲਤੀਆਂ ਉਸ ਬਕਾਇਆ ਰਾਸ਼ੀ ਦਾ ਹਿੱਸਾ ਹਨ ਜਿਸ ਦਾ ਭੁਗਤਾਨ ਪੂਰੀ ਉਮਰ ਕਰਨਾ ਪੈਂਦਾ ਹੈ। ਗਲਤੀਆਂ ਦੇ ਬਾਰੇ 'ਚ ਕਿਤਾਬ 'ਚ ਅੱਗੇ ਲਿਖਿਆ ਹੈ- 'ਅਸੀਂ ਇੱਧਰ-ਉੱਧਰ ਕੁਝ ਗਲਤੀਆਂ ਕੀਤੇ ਬਿਨਾਂ ਆਪਣੀ ਜ਼ਿੰਦਗੀ ਨੂੰ ਦਿਲਚਸਪ ਨਹੀਂ ਬਣਾ ਸਕਦੇ। ਅਸੀਂ ਉਮੀਦ ਕਰਦੇ ਹਾਂ ਕਿ ਉਹ ਖ਼ਤਰਨਾਕ ਗਲਤੀਆਂ ਜਾਂ ਗਲਤੀਆਂ ਨਹੀਂ ਹੋਣਗੀਆਂ ਜੋ ਹੋਰ ਲੋਕਾਂ ਨੂੰ ਸੱਟ ਪਹੁੰਚਾਉਂਦੀਆਂ ਹਨ ਪਰ ਗਲਤੀਆਂ ਹੋਣਗੀਆਂ।'
ਕਿਤਾਬ ਦੇ ਅੰਸ਼ 'ਚ ਅੱਗੇ ਲਿਖਿਆ ਸੀ, 'ਅਸੀਂ ਆਪਣੀਆਂ ਗਲਤੀਆਂ ਨੂੰ ਉਨ੍ਹਾਂ ਚੀਜ਼ਾਂ ਦੇ ਰੂਪ 'ਚ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਭੁਲਣਾ ਚਾਹੁੰਦੇ ਹਾਂ ਜਾਂ ਆਪਣੇ ਸਭ ਤੋਂ ਦਿਲਚਸਪ, ਚੁਣੌਤੀਪੂਰਣ ਅਤੇ ਦਿਲਚਸਪ ਤਜ਼ਰਬੇ ਦੇ ਰੂਪ 'ਚ ਦੇਖ ਸਕਦੇ ਹਨ। ਗਲਤੀਆਂ ਕਾਰਨ ਨਹੀਂ ਬਲਕਿ ਅਸੀਂ ਉਨ੍ਹਾਂ ਤੋਂ ਸਿੱਖਿਆ ਹੈ ਉਸ ਦੇ ਕਾਰਨ।'
ਪੇਜ਼ ਦੇ ਅੰਤ 'ਚ ਲਿਖਿਆ ਸੀ, 'ਮੈਂ ਗਲਤੀਆਂ ਕਰਨ ਜਾ ਰਹੀ ਹਾਂ, ਮੈਂ ਖ਼ੁਦ ਨੂੰ ਮਾਫ ਕਰਾਂਗੀ ਅਤੇ ਉਨ੍ਹਾਂ ਤੋਂ ਸਿਖਾਂਗੀ। ਸ਼ਿਲਪਾ ਨੇ ਆਪਣੀ ਕਹਾਣੀ 'ਚ ਇਕ ਐਨੀਮੇਟੇਡ ਸਟਿਕਰ ਜੋੜਿਆ ਜਿਸ 'ਚ ਲਿਖਿਆ ਸੀ, 'ਮੈਂ ਗਲਤੀ ਕੀਤੀ ਪਰ ਇਹ ਠੀਕ ਹੈ।' ਇਸ ਵਿਚਾਲੇ ਬੁੱਧਵਾਰ ਨੂੰ ਸ਼ਿਲਪਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ 'ਹਰ ਪਲ ਜਿਉਣਾ ਚਾਹੀਦੈ।'
ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ 'ਸੁਪਰ ਡਾਂਸਰ ਚੈਪਟਰ 4' ਦੀ ਸ਼ੂਟਿੰਗ ਤੋਂ ਬਰੇਕ ਲੈ ਲਿਆ ਸੀ। ਪਰ ਹੁਣ ਉਨ੍ਹਾਂ ਨੇ ਕੰਮ 'ਤੇ ਵਾਪਸੀ ਕਰ ਲਈ ਹੈ। ਸ਼ਿਲਪਾ ਦੇ ਸ਼ੋਅ 'ਚ ਵਾਪਸ ਆਉਣ ਨਾਲ ਕੋਅ-ਜੱਜ ਦੇ ਨਾਲ-ਨਾਲ ਮੁਕਾਬਲੇਬਾਜ਼ ਵੀ ਕਾਫੀ ਖੁਸ਼ ਹੋ ਗਏ ਸਨ।
ਬਿਕਨੀ ਪਹਿਨ ਕਿਤਾਬ ਪੜ੍ਹਦੀ ਨਜ਼ਰ ਆਈ ਮੌਨੀ ਰਾਏ, ਰੇਤ 'ਤੇ ਲੇਟ ਕੇ ਦਿਖਾਇਆ ਕਾਤਿਲਾਨਾ ਅੰਦਾਜ਼
NEXT STORY