ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਸੰਗੀਤ ਸਮਾਰੋਹ 5 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਪਾਰਟੀ 'ਚ ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸ਼ਲੋਕਾ ਅੰਬਾਨੀ ਦੇ ਲੁੱਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।ਦਰਅਸਲ, ਆਪਣੇ ਦਿਓਰ ਦੇ ਸੰਗੀਤ ਲਈ, ਸ਼ਲੋਕਾ ਨੇ ਅਦਾਕਾਰਾ ਕਰੀਨਾ ਕਪੂਰ ਦੀ 'ਬੋਲੇ ਚੂੜੀਆਂ' ਲੁੱਕ ਨੂੰ ਰੀਕ੍ਰਿਏਟ ਕੀਤਾ।

ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦੇ ਗੀਤ 'ਬੋਲੇ ਚੂੜੀਆਂ' 'ਚ ਕਰੀਨਾ ਦੇ ਇਸ ਲੁੱਕ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

ਸ਼ਲੋਕਾ ਕਸਟਮਾਈਜ਼ਡ ਬਲਾਊਜ਼ ਦੇ ਨਾਲ ਪੀਚ ਰੰਗ ਦਾ ਲਹਿੰਗਾ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ਲੋਕਾ ਨੇ ਆਪਣੇ ਬਲਾਊਜ਼ ਦਾ ਪਿਛਲਾ ਹਿੱਸਾ ਬਿਲਕੁਲ ਕਰੀਨਾ ਕਪੂਰ ਦੇ ਬਲਾਊਜ਼ ਦੇ ਡਿਜ਼ਾਈਨ ਵਾਂਗ ਹੀ ਰੱਖਿਆ ਸੀ।'ਬੋਲੇ ਚੂੜੀਆਂ' ਗੀਤ 'ਚ ਕਰੀਨਾ ਨੇ ਬਲਾਊਜ਼ ਨਾਲ ਪਲਾਜ਼ੋ ਪਾਇਆ ਸੀ, ਜਦਕਿ ਸ਼ਲੋਕਾ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਲਹਿੰਗਾ ਨਾਲ ਇਸ ਲੁੱਕ ਨੂੰ ਰੀਕ੍ਰਿਏਟ ਕੀਤਾ ਸੀ।

ਇਸ ਖੂਬਸੂਰਤ ਪਹਿਰਾਵੇ ਦੇ ਨਾਲ, ਸ਼ਲੋਕਾ ਨੇ ਮੈਚਿੰਗ ਹੀਰੇ ਦੇ ਗਹਿਣਿਆਂ ਨੂੰ ਜੋੜਿਆ ਅਤੇ ਆਪਣੇ ਵਾਲਾਂ ਨੂੰ ਪੋਨੀ ਟੇਲ ਸਟਾਈਲ 'ਚ ਬੰਨ੍ਹਿਆ। ਇਸ ਲੁੱਕ 'ਚ ਸ਼ਲੋਕਾ ਨੇ ਜ਼ਬਰਦਸਤ ਪੋਜ਼ ਦਿੱਤੇ ਅਤੇ ਆਪਣੇ ਪਹਿਰਾਵੇ ਨੂੰ ਫਲਾਂਟ ਕਰਦੀ ਨਜ਼ਰ ਆਈ।

Salman Khan ਨੇ ਮਨਾਇਆ MS Dhoni ਦਾ ਜਨਮਦਿਨ, ਫੋਟੋ ਸ਼ੇਅਰ ਕਰਕੇ ਲਿਖਿਆ- ਹੈਪੀ ਬਰਧਡੇਅ ਕੈਪਟਨ ਸਾਹਬ
NEXT STORY