ਨਵੀਂ ਦਿੱਲੀ : ਪ੍ਰਸਿੱਧ ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਹੁਣ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਸ਼ਹਿਨਾਜ਼ ਕੌਰ ਗਿੱਲ ਨਾਲ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ''ਸ਼ਹਿਨਾਜ਼ ਕੌਰ ਗਿੱਲ ਨੂੰ ਜਦੋਂ ਤੋਂ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖ਼ਬਰ ਪਤਾ ਮਿਲੀ ਹੈ, ਉਦੋਂ ਤੋਂ ਉਹ ਸਦਮੇ 'ਚ ਹੈ ਅਤੇ ਉਹ ਠੀਕ ਨਹੀਂ ਹੈ।'' ਸੰਤੋਖ ਸਿੰਘ ਸੁੱਖ ਨੇ ਸ਼ਹਿਨਾਜ਼ ਗਿੱਲ ਨਾਲ ਗੱਲ ਕੀਤੀ ਹੈ। ਸੰਤੋਖ ਸਿੰਘ ਸੁੱਖ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਨਾਲ ਉਹ ਵੀ ਸਦਮੇ 'ਚ ਹਨ। ਉਨ੍ਹਾਂ ਕਿਹਾ, ''ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਅਜਿਹਾ ਵੀ ਕੁਝ ਹੋਇਆ ਵੀ ਹੈ।''
ਸੰਤੋਖ ਸਿੰਘ ਸੁੱਖ ਨੇ ਇਸ ਬਾਰੇ 'ਚ ਗੱਲ ਕਰਦਿਆਂ ਕਿਹਾ, ''ਇਸ ਸਮੇਂ ਮੈਂ ਗੱਲ ਕਰਨ ਦੀ ਸਥਿਤੀ 'ਚ ਨਹੀਂ ਹਾਂ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸਿਧਾਰਥ ਸ਼ੁਕਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਨੇ ਸ਼ਹਿਨਾਜ ਕੌਰ ਗਿੱਲ ਨਾਲ ਗੱਲ ਕੀਤੀ ਹੈ ਤਾਂ ਉਨ੍ਹਾਂ ਕਿਹਾ, ''ਜੀ ਹਾਂ ਮੈਂ ਸ਼ਹਿਨਾਜ਼ ਨਾਲ ਗੱਲ ਕੀਤੀ ਹੈ। ਉਹ ਠੀਕ ਨਹੀਂ ਹੈ। ਮੇਰਾ ਬੇਟਾ ਸ਼ਹਿਬਾਜ਼ ਮੁੰਬਈ ਲਈ ਨਿਕਲ ਗਿਆ ਹੈ ਤਾਂ ਜੋ ਉਹ ਮੇਰੀ ਧੀ ਨਾਲ ਇਸ ਦੁੱਖ ਦੀ ਘੜੀ 'ਚ ਰਹਿ ਸਕੇ। ਅਸੀਂ ਲੋਕ ਬਾਅਦ 'ਚ ਜਾਵਾਂਗੇ।''
ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸਭ ਦਾ ਧਿਆਨ ਸ਼ਹਿਨਾਜ਼ ਗਿੱਲ ਵੱਲ ਜਾ ਰਿਹਾ ਹੈ, ਜਿਸ ਨੇ ਸਿਧਾਰਥ ਨਾਲ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ’ਚ ਹਿੱਸਾ ਲਿਆ ਸੀ। ‘ਬਿੱਗ ਬੌਸ 13’ ਤੋਂ ਬਾਅਦ ਇਹ ਜੋੜੀ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕੱਪਲਜ਼ ’ਚੋਂ ਇਕ ਸੀ ਪਰ ਹੁਣ ਸਿਧਾਰਥ ਨੇ ਸ਼ਹਿਨਾਜ਼ ਨੂੰ ਇਕੱਲਿਆਂ ਛੱਡ ਦਿੱਤਾ ਹੈ।
'ਬਿੱਗ ਬੌਸ' ਦੇ ਘਰ ਹੋਈ ਸੀ ਸਿਧਾਰਥ-ਸ਼ਹਿਨਾਜ਼ ਦੀ ਮੁਲਾਕਾਤ
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ‘ਬਿੱਗ ਬੌਸ 13’ ਦੇ ਘਰ ’ਚ ਹੋਈ ਸੀ। ਦੋਵਾਂ ਨੇ ਕਈ ਵਾਰ ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਪਰ ਆਪਣੇ ਰਿਸ਼ਤੇ ਦੀ ਖ਼ਬਰ ’ਤੇ ਅਧਿਕਾਰਕ ਮੋਹਰ ਲਗਾਉਣ ਤੋਂ ਬਚਦੇ ਰਹੇ। ਦੋਵਾਂ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਨਦੀਆਂ ਹਨ।
ਕਰੀਅਰ ਦੀ ਸ਼ੁਰੂਆਤ
‘ਬਾਲਿਕਾ ਵਧੂ’ ’ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਸੀ। ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।
ਅੰਮ੍ਰਿਤਾ ਰਾਵ ਨੇ 19 ਮਹੀਨੇ ਬਾਅਦ ਲਿਆ ਰੈਸਟੋਰੈਂਟ ਫੂਡ ਦਾ ਮਜ਼ਾ
NEXT STORY