ਪ੍ਰਯਾਗਰਾਜ (ਏਜੰਸੀ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ 28 ਸਾਲਾ ਨੌਜਵਾਨ ਦੀ ਕਾਰ ਦੀ ਟੱਕਰ ਨਾਲ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖ਼ਬਰ ਜਿਵੇਂ ਹੀ ਉਸ ਦੇ 52 ਸਾਲਾ ਪਿਤਾ ਨੂੰ ਮਿਲੀ ਤਾਂ ਉਸ ਦੀ ਚੀਕ ਨਿਕਲ ਗਈ। ਉਹ ਬਿਸਤਰ ਤੋਂ ਉੱਠੇ ਅਤੇ ਫਿਰ ਛਾਤੀ ਫੜ ਕੇ ਜ਼ਮੀਨ 'ਤੇ ਡਿੱਗ ਪਏ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹੋਸ਼ 'ਚ ਲਿਆਉਣ ਲਈ ਪਾਣੀ ਦੇ ਛਿੱਟੇ ਮੂੰਹ 'ਤੇ ਮਾਰੇ। ਹੋਸ਼ 'ਚ ਨਾ ਆਉਣ 'ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।
ਕਿਸਾਨ ਦਾ ਪੁੱਤਰ ਸ਼ਨੀਵਾਰ ਦੇਰ ਸ਼ਾਮ ਰਿਸ਼ਤੇਦਾਰੀ ਤੋਂ ਬਾਈਕ 'ਤੇ ਘਰ ਵਾਪਸ ਆ ਰਿਹਾ ਸੀ। ਰਸਤੇ 'ਚ ਰਾਤ ਕਰੀਬ 10:30 ਵਜੇ ਦੇ ਕਰੀਬ ਇਕ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੀ ਮੌਤ ਹੋ ਗਈ। ਲਗਭਗ ਇਕ ਘੰਟੇ ਬਾਅਦ ਧੀ ਨੇ ਕਿਹਾ, "ਪਾਪਾ, ਭਈਆ, ਹੁਣ ਨਹੀਂ ਰਹੇ। ਇਹ ਸੁਣਦਿਆਂ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਜਾਨ ਚਲੀ ਗਈ। ਘਟਨਾ ਥਾਣਾ ਸੋਰਾਓਂ 'ਚ ਵਾਪਰੀ। ਦਾਊਦਪੁਰ ਨਵਾਦਾ ਵਾਸੀ ਰਾਮ ਸਿੰਘ ਇਕ ਕਿਸਾਨ ਸੀ। ਉਹ ਦੁੱਧ ਦਾ ਕਾਰੋਬਾਰ ਕਰਦਾ ਸੀ। ਉਸ ਦੇ ਦੋ ਪੁੱਤਰ ਅਤੇ ਇਕ ਧੀ ਹੈ। ਸ਼ਨੀਵਾਰ ਨੂੰ ਉਸ ਦਾ ਛੋਟਾ ਪੁੱਤਰ ਸ਼ਿਵਮ ਯਾਦਵ ਉਰਫ਼ ਸੋਨੂੰ (28) ਬਾਈਕ 'ਤੇ ਕਲੰਦਰਪੁਰ ਰਿਸ਼ਤੇਦਾਰੀ 'ਚ ਗਿਆ ਸੀ।
ਉਹ ਦੇਰ ਰਾਤ ਘਰ ਵਾਪਸ ਆ ਰਿਹਾ ਸੀ। ਰਸਤੇ 'ਚ ਉਸ ਨੇ ਇਕ ਦੁਕਾਨ ਤੋਂ ਰਾਸ਼ਨ ਖਰੀਦਿਆ ਅਤੇ ਬਾਈਕ ਦੇ ਪਿੱਛੇ ਬੰਨ੍ਹ ਦਿੱਤਾ। ਫਿਰ ਉਹ ਘਰ ਵੱਲ ਚਲਾ ਗਿਆ। ਰਸਤੇ 'ਚ ਮਾਧੋਪੁਰ ਸੰਘਣਗੰਜ ਦੇ ਨੇੜੇ, ਸੋਰਾਓਂ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਮਾਰੂਤੀ ਕਾਰ ਨੇ ਸਾਹਮਣੇ ਤੋਂ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸ਼ਿਵਮ ਸੜਕ 'ਤੇ ਲਗਭਗ 10 ਫੁੱਟ ਦੂਰ ਡਿੱਗ ਗਿਆ। ਉਸ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ। ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਦੋਸ਼ੀ ਫਿਰ ਕਾਰ ਛੱਡ ਕੇ ਭੱਜ ਗਿਆ।
ਪੁਲਸ ਰਾਤ 11:00 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪਹੁੰਚੀ। ਲੋਕਾਂ ਅਤੇ ਪੁਲਸ ਦੀ ਮਦਦ ਨਾਲ ਉਸ ਨੂੰ ਪ੍ਰਯਾਗਰਾਜ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਸ਼ਿਵਮ ਦੀ ਉੱਥੇ ਇਲਾਜ ਦੌਰਾਨ ਮੌਤ ਹੋ ਗਈ। ਰਾਤ ਲਗਭਗ 11:30 ਵਜੇ ਸ਼ਿਵਮ ਦੀ ਜੇਬ 'ਚੋਂ ਇੱਕ ਮੋਬਾਈਲ ਫੋਨ ਕੱਢ ਕੇ ਉਸ ਦੇ ਘਰ ਫੋਨ ਕੀਤਾ। ਫੋਨ ਉਸ ਦੀ ਭੈਣ ਸੁਨੀਤਾ ਨੇ ਚੁੱਕਿਆ। ਪੁਲਸ ਨੇ ਉਸ ਨੂੰ ਦੱਸਿਆ ਕਿ ਸ਼ਿਵਮ ਦੀ ਹਾਦਸੇ 'ਚ ਮੌਤ ਹੋ ਗਈ ਹੈ। ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਉੱਚੀ-ਉੱਚੀ ਰੌਣ ਲੱਗੀ। ਰੋਂਦੀ ਹੋਈ ਉਹ ਆਪਣੇ ਪਿਤਾ ਕੋਲ ਗਈ, ਜੋ ਘਰ ਦੇ ਬਾਹਰ ਸੌਂ ਰਹੇ ਸਨ। ਉਸ ਨੇ ਉਸ ਨੂੰ ਦੱਸਿਆ ਕਿ ਉਸ ਦਾ ਭਰਾ ਹੁਣ ਨਹੀਂ ਰਿਹਾ। ਉਸ ਦੀ ਹਾਦਸੇ 'ਚ ਮੌਤ ਹੋ ਗਈ ਹੈ। ਇਹ ਸੁਣ ਕੇ ਰਾਮ ਸਿੰਘ ਵੀ ਉੱਚੀ-ਉੱਚੀ ਚੀਕਿਆ।
ਉਹ ਰੋਂਦਾ ਹੋਇਆ ਮੰਜੇ ਤੋਂ ਉੱਠਿਆ। ਜਿਵੇਂ ਹੀ ਉਹ ਖੜ੍ਹਾ ਹੋਇਆ, ਉਸ ਦੀ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਹੋਸ਼ ਨਹੀਂ ਆਇਆ, ਤਾਂ ਉਹ ਉਸ ਨੂੰ ਸ਼ਾਂਤੀਪੁਰਮ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋਰਾਓਂ ਪੁਲਸ ਸਟੇਸ਼ਨ ਦੇ ਇੰਚਾਰਜ ਦੀਨਦਿਆਲ ਸਿੰਘ ਨੇ ਦੱਸਿਆ ਕਿ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ 'ਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਸਮਤੀ ਦਾ ਰਕਬਾ ਘਟਿਆ, ਵਧੀ ਵਿਦੇਸ਼ੀ ਮੰਗ ਨਾਲ ਕਿਸਾਨਾਂ ਨੂੰ ਬਿਹਤਰ ਭਾਅ ਦੀ ਉਮੀਦ
NEXT STORY