ਮੁੰਬਈ- ਬਾਲੀਵੁੱਡ ਅਦਾਕਾਰ ਸਿਦਾਰਥ ਮਲਹੋਤਰਾ ਅਤੇ ਅਦਾਕਾਰਾ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ 'ਕਪੂਰ ਐਂਡ ਸਨਜ਼' ਕਾਫੀ ਚਰਚਾ 'ਚ ਹੈ। ਇਹ ਫ਼ਿਲਮ 18 ਮਾਰਚ ਨੂੰ ਭਾਰਤ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਸੇ ਵਿਚ ਸਿਦਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ 'ਵੋਗ' ਮੈਗਜ਼ੀਨ ਦੇ ਕਵਰ ਪੇਜ਼ ਲਈ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਸਿਦਾਰਥ ਨਾਲ ਆਲੀਆ ਬਿਕਨੀ 'ਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 'ਵੋਗ' ਇਕ ਟੌਪ ਦੀ ਫੈਸ਼ਨ ਮੈਗਜ਼ੀਨ ਹੈ। ਇਸ ਦੇ ਕਵਰ ਪੇਜ਼ 'ਤੇ ਆਉਣ ਲਈ ਹਰ ਕੋਈ ਬਹੁਤ ਮਿਹਨਤ ਕਰਦਾ ਹੈ। ਇਸ ਮੈਗਜ਼ੀਨ 'ਤੇ ਸਿਦਾਰਥ ਅਤੇ ਆਲੀਆ ਨੇ ਆ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਦੋਵੇਂ ਇਸ 'ਚ ਬੇਹੱਦ ਹੌਟ ਲੱਗ ਰਹੇ ਹਨ। ਦੋਵਾਂ ਨੇ ਇਸ 'ਚ ਹੌਟਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਅਤੇ ਸਿਦਾਰਥ ਮਲਹੋਤਰਾ ਨੇ ਆਪਣਾ ਕੈਰਿਅਰ ਫ਼ਿਲਮ 'ਸਟੂਡੇਂਟ ਆਫ ਦਿ ਈਅਰ' ਨਾਲ ਇਕੱਠੇ ਸ਼ੁਰੂਆਤ ਕੀਤਾ ਸੀ ਅਤੇ ਹੁਣ ਦੋਹਾਂ ਦੀ ਫ਼ਿਲਮ 'ਕਪੂਰ ਐਂਡ ਸਨਜ਼' ਆ ਰਹੀ ਹੈ। ਫ਼ਿਲਮ 'ਚ ਆਲੀਆ, ਸਿਦਾਰਥ ਦੇ ਇਲਾਵਾ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਮੁੱਖ ਭੂਮਿਕਾਵਾਂ 'ਚ ਹਨ। ਇਹ ਫ਼ਿਲਮ ਰੋਮਾਂਟਿਕ ਹੋਣ ਦੇ ਨਾਲ-ਨਾਲ ਬੇਹੱਦ ਇਮੋਸ਼ਨਲ ਵੀ ਦਿਖਾਈ ਦੇ ਰਹੀ ਹੈ।
ਬਾਲੀਵੁੱਡ ਦੀ ਇਹ ਗਾਇਕਾ ਨਹੀਂ ਕਿਸੇ ਤੋਂ ਘੱਟ, ਤਾਜ ਮਹੱਲ ਸਾਹਮਣੇ ਦਿੱਤਾ ਅਜਿਹਾ ਪੋਜ਼
NEXT STORY