ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤਾਂ ’ਚ ਖ਼ੁਦ ਨੂੰ ਦਲੇਰ ਦੱਸਣ ਵਾਲੇ ਸਿੱਧੂ ਮੂਸੇ ਵਾਲਾ ਅਸਲ ਜ਼ਿੰਦਗੀ ’ਚ ਵੀ ਦਲੇਰ ਸਾਬਿਤ ਹੋਏ। ਆਖਰੀ ਪਲਾਂ ’ਚ ਵੀ ਉਹ ਮੌਤ ਦੇ ਸਾਹਮਣੇ ਨਹੀਂ ਡਰੇ, ਸਗੋਂ ਹਮਲਾਵਰਾਂ ਦਾ ਸ਼ੇਰ ਵਾਂਗ ਮੁਕਾਬਲ ਕੀਤਾ।
ਇਸ ਗੱਲ ਦਾ ਖ਼ੁਲਾਸਾ ਸਿੱਧੂ ਮੂਸੇ ਵਾਲਾ ਦੇ ਨਾਲ ਉਸ ਦੀ ਥਾਰ ਗੱਡੀ ’ਚ ਸਵਾਰ ਉਸ ਦੇ ਦੋ ਕਰੀਬੀ ਦੋਸਤਾਂ ਨੇ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਕੀਤਾ। ਦੋਵਾਂ ਨੇ ਦੱਸਿਆ ਕਿ ਮੂਸੇ ਵਾਲਾ ਨੇ ਵੀ ਹਮਲਾਵਰਾਂ ਨੂੰ ਸਾਹਮਣੇ ਦੇਖ ਡਰਨ ਦੀ ਬਜਾਏ ਆਪਣੇ ਲਾਇਸੰਸੀ ਹਥਿਆਰ ਨਾਲ ਗੋਲੀਆਂ ਚਲਾਈਆਂ ਸਨ ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਸੀ ਤੇ ਉਨ੍ਹਾਂ ਕੋਲ ਆਧੁਨਿਕ ਹਥਿਆਰ ਸਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’
ਦੋਸ਼ੀਆਂ ਨੇ ਸਿੱਧੂ ਮੂਸੇ ਵਾਲਾ ਦੀ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਤਾਬੜਤੋੜ ਗੋਲੀਆਂ ਗੱਡੀ ਨੂੰ ਤਾਂ ਲੱਗੀਆਂ ਹੀ, ਨਾਲ ਹੀ ਮੂਸੇ ਵਾਲਾ ਦੇ ਸਰੀਰ ਨੂੰ ਵੀ ਛੱਲੀ ਕਰ ਗਈਆਂ। ਇਸ ਕਾਰਨ ਸਿੱਧੂ ਮੂਸੇ ਵਾਲਾ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੇ ਕਰੀਬੀ ਦੋਸਤ ਗੁਰਵਿੰਦਰ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਤੇ ਇਸ ਸਮੇਂ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਹਨ।
ਗੁਰਵਿੰਦਰ ਸਿੰਘ ਮੁਤਾਬਕ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਪਿੱਛਿਓਂ ਇਕ ਫਾਇਰ ਹੋਇਆ ਸੀ ਤੇ ਇਕ ਗੱਡੀ ਉਨ੍ਹਾਂ ਦੀ ਗੱਡੀ ਦੇ ਅੱਗੇ ਆ ਰੁਕੀ। ਪਿੱਛੇ ਵਾਲਾ ਫਾਇਰ ਉਸ ਦੀ ਬਾਂਹ ’ਤੇ ਲੱਗਾ ਤੇ ਉਹ ਹੇਠਾਂ ਝੁਕ ਗਿਆ, ਉਦੋਂ ਇਕ ਹਮਲਾਵਰ ਤਾਬੜਤੋੜ ਫਾਇਰ ਕਰਦਾ ਹੋਇਆ ਗੱਡੀ ਦੇ ਸਾਹਮਣੇ ਆਇਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ
ਮੂਸੇ ਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬ ’ਚ ਦੋ ਫਾਇਰ ਕੀਤੇ ਸਨ ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰ ਰਿਹਾ ਸੀ। ਜਿਵੇਂ ਹੀ ਸਿੱਧੂ ਮੂਸੇ ਵਾਲਾ ਨੇ ਦੋ ਫਾਇਰ ਕੀਤੇ ਤਾਂ ਉਸ ’ਤੇ ਤਿੰਨ ਪਾਸਿਓਂ ਫਾਇਰਿੰਗ ਹੋਣ ਲੱਗੀ।
ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇ ਵਾਲਾ ਨੇ ਇਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਨੂੰ ਦੋਵਾਂ ਪਾਸਿਓਂ ਘੇਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਬਿਨਾਂ ਡਰੇ ਸ਼ੇਰ ਵਾਂਗ ਮੁਕਾਬਲਾ ਕੀਤਾ ਤੇ ਖ਼ੁਦ ਵੀ ਗੋਲੀਆਂ ਚਲਾਈਆਂ ਪਰ ਸਾਹਮਣੇ ਤੋਂ ਗੋਲੀਆਂ ਗਿਣਤੀ ਜ਼ਿਆਦਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’
NEXT STORY