ਐਂਟਰਟੇਨਮੈਂਟ ਡੈਸਕ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਗੀਤ 'ਬਰੋਟਾ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਗਾਣਾ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉੱਥੇ ਹੀ ਸਿੱਧੂ ਮੂਸੇਵਾਲਾ ਦੇ ਵਰਚੁਅਲ ਟੂਰ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਇਸ ਟੂਰ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤੇ ਗਏ ਇਸ ਪੋਸਟਰ 'ਚ ਸਿੱਧੂ ਮੂਸੇਵਾਲਾ ਦੇ ਟੂਰ ਦਾ ਨਾਂ 'ਸਾਈਨ ਟੂ ਗੌਡ' ਲਿਖਿਆ ਹੈ। ਜੋ ਕਿ ਮੂਸੇਵਾਲਾ ਦੇ ਇਕ ਗੀਤ ਦਾ ਨਾਮ ਵੀ ਹੈ। ਇਹ ਵਰਚੁਅਲ ਟੂਰ 2026 'ਚ ਸ਼ੁਰੂ ਹੋਵੇਗਾ। ਇਸ ਟੂਰ ਦੌਰਾਨ ਕਲਾਕਾਰ ਨੂੰ 3D ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ 'ਤੇ ਲਾਈਵ ਵਾਂਗ ਦਿਖਾਇਆ ਜਾਵੇਗਾ, ਜਿਵੇਂ ਕਿ ਉਹ ਅਸਲ 'ਚ ਪ੍ਰਦਰਸ਼ਨ ਕਰ ਰਿਹਾ ਹੋਵੇ। ਦੱਸਣਯੋਗ ਹੈ ਕਿ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮੂਸਾ ਪਿੰਡ 'ਚ ਹੋਇਆ ਸੀ। 29 ਮਈ 2022 ਨੂੰ ਉਸ ਦਾ ਪਿੰਡ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਅਖੰਡਾ 2 ਦਾ 'ਸਪਿਰਚੂਅਲ ਐਕਸ਼ਨ' ਟ੍ਰੇਲਰ ਰਿਲੀਜ਼
NEXT STORY