ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਭਤੀਜੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਬਾਂਹ 'ਤੇ ਆਪਣੇ ਚਾਚੇ ਮੂਸੇਵਾਲਾ ਦੀ ਤਸਵੀਰ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਮੂਸੇਵਾਲਾ ਆਪਣੇ ਭਤੀਜੇ ਸਾਹਿਬਪ੍ਰਤਾਪ ਸਿੰਘ ਸਿੱਧੂ ਨਾਲ ਕਾਫ਼ੀ ਪਿਆਰ ਕਰਦੇ ਸਨ। ਉਹ ਅਕਸਰ ਸਾਹਿਬਪ੍ਰਤਾਪ ਨਾਲ ਸਨੈਪਚੈਟ 'ਤੇ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ੇਅਰ ਕਰਦੇ ਰਹਿੰਦੇ ਹਨ। ਸਿੱਧੂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓਜ਼ 'ਚ ਚਾਚੇ-ਭਤੀਜੇ ਦਾ ਅਥਾਹ ਪਿਆਰ ਤੇ ਡੂੰਘੀ ਸਾਂਝ ਵੇਖਣ ਨੂੰ ਮਿਲਦੀ ਸੀ।
ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸਿੱਧੂ ਮੂਸੇਵਾਲਾ ਦਾ ਭਤੀਜਾ ਸਾਹਿਬਪ੍ਰਤਾਪ ਆਪਣੀ ਬਾਂਹ 'ਤੇ ਆਪਣੇ ਪਿਆਰੇ ਚਾਚਾ ਸਿੱਧੂ ਮੂਸੇਵਾਲਾ ਨਾਲ ਆਪਣੀ ਤਸਵੀਰ ਬਣਵਾਉਂਦਾ ਹੋਇਆ ਨਜ਼ਰ ਆਇਆ, ਹਲਾਂਕਿ ਘੱਟ ਉਮਰ ਦੇ ਹੋਣ ਕਰਕੇ ਉਸ ਦੀ ਬਾਂਹ 'ਤੇ ਇਹ ਪਰਮਾਨੈਂਟ ਟੈਟੂ ਨਹੀਂ ਬਣਾਇਆ ਗਿਆ ਹੈ।

ਇਸ ਵੀਡੀਓ 'ਚ ਤੁਸੀਂ ਸਾਹਿਬਪ੍ਰਤਾਪ ਦੀ ਬਾਂਹ 'ਤੇ ਸਿੱਧੂ ਮੂਸੇਵਾਲਾ ਨਾਲ ਉਸ ਦੀ ਤਸਵੀਰ ਬਣੀ ਹੋਈ ਵੇਖ ਸਕਦੇ ਹੋ। ਇਹ ਤਸਵੀਰ ਬਨਾਉਣ ਮਗਰੋਂ ਸਾਹਿਬਪ੍ਰਤਾਪ ਆਪਣੇ ਪੱਟ 'ਤੇ ਥਾਪੀ ਮਾਰ ਕੇ ਚਾਚੇ ਨੂੰ ਯਾਦ ਕਰਦਾ ਹੋਇਆ ਨਜ਼ਰ ਆਇਆ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਸਿੱਧੂ ਮੂਸੇਵਾਲਾ ਅਤੇ ਸਟੈਫਲਨ ਡੌਨ ਦਾ ਨਵਾਂ ਗੀਤ 'Dilemma' ਚੱਲ ਰਿਹਾ ਹੈ।

ਸਾਹਿਬਪ੍ਰਤਾਪ ਸਿੱਧੂ ਨੇ ਕਿਹਾ ਕਿ ਚਾਚਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਤੁਸੀਂ ਹਮੇਸ਼ਾ ਮੇਰੇ 'ਚ ਦਿਲ 'ਚ ਹੋ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਚਾਚੂ ਜੀ ਤੁਹਾਡੀ ਥਾਪੀ ਜ਼ਿੰਦਾਬਾਦ ਸੀ ਤੇ ਹਮੇਸ਼ਾ ਜ਼ਿੰਦਾਬਦ ਹੀ ਰਹੂਗੀ ਜੀ। '

ਨਿੱਕੇ ਜਿਹੇ ਸਾਹਿਬਪ੍ਰਤਾਪ ਵੱਲੋਂ ਸਿੱਧੂ ਮੂਸੇਵਾਲਾ ਲਈ ਕਹੇ ਗਏ ਇਹ ਸ਼ਬਦ ਸੁਣ ਕੇ ਫੈਨਜ਼ ਕਾਫੀ ਭਾਵੁਕ ਹੋ ਗਏ। ਫੈਨਜ਼ ਸਾਹਿਬਪ੍ਰਤਾਪ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, ''ਬਿਨਾਂ ਪੱਟਾਂ ਦੇ ਜ਼ੋਰ ਦੇ ਥਾਪੀ ਵੀ ਨਹੀਂ ਵਜਦੀ , ਹੰਕਾਰ ਨਹੀਂ ਰੁਤਬਾ ਹੈ ਸਿੱਧੂ ਮੂਸੇਵਾਲੇ ਦਾ ❤️❤️ #justiceforsidhumoosewala।''


ਦਿਲਜੀਤ ਦੋਸਾਂਝ ਚੁੰਮਿਆਂ ਵਾਲੀ ਭਾਬੀ ਦੇ ਹੋਏ ਦੀਵਾਨੇ, ਸਾਂਝੀ ਕੀਤੀ BTS ਵੀਡੀਓ, ਹੱਸ-ਹੱਸ ਹੋ ਜਾਓਗੇ ਦੂਹਰੇ
NEXT STORY