ਚੰਡੀਗੜ੍ਹ (ਬਿਊਰੋ)– 1 ਅਕਤੂਬਰ ਤੋਂ ਪੰਜਾਬੀ ਗਾਇਕ ਅਲਫਾਜ਼ ਹਸਪਤਾਲ ’ਚ ਦਾਖ਼ਲ ਹਨ। ਅਲਫਾਜ਼ ਨੂੰ ਕਾਰ ਸਵਾਰ ਵਿਅਕਤੀ ਨੇ ਉਸ ਸਮੇਂ ਟੱਕਰ ਮਾਰੀ, ਜਦੋਂ ਉਹ ਕਿਸੇ ਢਾਬੇ ’ਚ ਖਾਣਾ ਖਾਣ ਗਏ ਸਨ। ਗੰਭੀਰ ਹਾਲਤ ’ਚ ਅਲਫਾਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਕੁਝ ਦਿਨ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਆਈ. ਸੀ. ਯੂ. ’ਚ ਰੱਖਿਆ ਗਿਆ।
ਹੁਣ ਅਲਫਾਜ਼ ਨੂੰ ਹੋਸ਼ ਆ ਚੁੱਕਾ ਹੈ ਤੇ ਅਲਫਾਜ਼ ਵਲੋਂ ਪਹਿਲਾ ਬਿਆਨ ਵੀ ਜਾਰੀ ਕਰ ਦਿੱਤਾ ਗਿਆ ਹੈ। ਅਲਫਾਜ਼ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਆਪਣੀ ਸਿਹਤ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
ਅਲਫਾਜ਼ ਨੇ ਲਿਖਿਆ, ‘‘ਜੋ ਕੁਝ ਹੋਇਆ, ਉਸ ਕਾਰਨ ਅਜੇ ਵੀ ਸਦਮੇ ’ਚ ਹਾਂ। ਪਹਿਲਾਂ ਵਾਹਿਗੁਰੂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ। ਮੇਰੇ ਪਰਿਵਾਰ, ਦੋਸਤਾਂ ਤੇ ਚਾਹੁਣ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰੇ ਜਲਦ ਠੀਕ ਹੋਣ ਤੇ ਚੰਗੀ ਸਿਹਤ ਲਈ ਦੁਆਵਾਂ ਕੀਤੀਆਂ। ਮੈਂ ਪਹਿਲਾਂ ਨਾਲੋਂ ਠੀਕ ਹਾਂ ਤੇ ਜਲਦ ਹੀ ਵਾਪਸ ਆਵਾਂਗਾ।’’
ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਅਲਫਾਜ਼ ਨੇ ਲਿਖਿਆ, ‘‘ਮੈਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਮੋਹਾਲੀ ਪੁਲਸ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਇਹ ਕੋਈ ਅਚਾਨਕ ਹੋਇਆ ਹਾਦਸਾ ਨਹੀਂ ਹੈ। ਮੈਂ ਦੁਆ ਕਰਦਾ ਹਾਂ ਕਿ ਕੋਈ ਵੀ ਇਸ ਦਰਦ ਤੇ ਸਦਮੇ ’ਚੋਂ ਨਾ ਲੰਘੇ। ਮੀਡੀਆ ਤੇ ਮੋਹਾਲੀ ਪੁਲਸ ਦਾ ਸਮਰਥਨ ਦੇਣ ਲਈ ਧੰਨਵਾਦ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕ੍ਰੌਪ ਟੌਪ ਅਤੇ ਸਫ਼ੈਦ ਸ਼ਾਰਟਸ ’ਚ ਸ਼ਵੇਤਾ ਤਿਵਾੜੀ ਨੇ ਹੌਟਨੈੱਸ ਦੀ ਝਲਕ ਕੀਤੀ ਸਾਂਝੀ (ਤਸਵੀਰਾਂ)
NEXT STORY