ਮੁੰਬਈ (ਬਿਊਰੋ)– ਬਾਲੀਵੁੱਡ ਗਾਇਕ ਅਰਮਾਨ ਮਲਿਕ ਤੇ ਮਸ਼ਹੂਰ ਯੂਟਿਊਬਰ ਸੰਦੀਪ ਵਿਚਾਲੇ ਵਿਵਾਦ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਹਾਲ ਹੀ ’ਚ ਯੂਟਿਊਬਰ ਨਾਲ ਉਲਝਣ ਤੋਂ ਬਾਅਦ ਗਾਇਕ ਨੇ ਇਕ ਵਾਰ ਮੁੜ ਆਪਣਾ ਆਪਾ ਗੁਆ ਲਿਆ ਹੈ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ’ਤੇ ਦੋਵਾਂ ਦੀ ਬਹਿਸ ਸੁਰਖ਼ੀਆਂ ’ਚ ਆ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਜਿਥੇ ਕਈ ਲੋਕ ਯੂਟਿਊਬਰ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਕੁਝ ਅਰਮਾਨ ਮਲਿਕ ਦੀ ਗੱਲ ਨੂੰ ਸਹੀ ਠਹਿਰਾ ਰਹੇ ਹਨ।

ਯੂਟਿਊਬਰ ਸੰਦੀਪ ਇਕ ਇੰਟਰਨੈੱਟ ਸਨਸਨੀ ਹੈ, ਜੋ ਆਪਣੇ ਆਪ ਨੂੰ ਅਰਮਾਨ ਮਲਿਕ ਦੇ ਨਾਮ ਨਾਲ ਬੁਲਾਉਂਦੀ ਹੈ। ਹਾਲਾਂਕਿ ਇਹ ਉਸ ਦਾ ਅਸਲੀ ਨਾਮ ਨਹੀਂ ਹੈ। ਯੂਟਿਊਬਰ ਰਾਤੋਂ-ਰਾਤ ਕਾਫੀ ਮਸ਼ਹੂਰ ਹੋ ਗਿਆ, ਜਦੋਂ ਉਸ ਨੇ ਦੁਨੀਆ ਨੂੰ ਆਪਣੇ ਦੋ ਵਿਆਹਾਂ ਬਾਰੇ ਦੱਸਿਆ। ਇੰਨਾ ਹੀ ਨਹੀਂ, ਉਹ ਹਾਲ ਹੀ ’ਚ ਉਸ ਸਮੇਂ ਸੁਰਖ਼ੀਆਂ ’ਚ ਆਏ, ਜਦੋਂ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਗਰਭਵਤੀ ਹੋ ਗਈਆਂ। ਗਾਇਕ ਅਰਮਾਨ, ਜਿਸ ਦਾ ਨਾਮ ਅਕਸਰ ਯੂਟਿਊਬਰ ਦੀਆਂ ਕਹਾਣੀਆਂ ’ਚ ਗਲਤ ਢੰਗ ਨਾਲ ਆਉਂਦਾ ਹੈ, ’ਤੇ ਪ੍ਰਤੀਕਿਰਿਆ ਦਿੰਦਿਆਂ ਗਾਇਕ ਨੇ ਲਿਖਿਆ, ‘‘ਮੀਡੀਆ ’ਚ ਉਸ ਨੂੰ ਅਰਮਾਨ ਮਲਿਕ ਕਹਿਣਾ ਬੰਦ ਕਰੋ। ਉਸ ਦਾ ਅਸਲ ਨਾਮ ਸੰਦੀਪ ਹੈ। ਰੱਬ ਦੇ ਵਾਸਤੇ ਮੇਰੇ ਨਾਂ ਦਾ ਗਲਤ ਇਸਤੇਮਾਲ ਨਾ ਕਰੋ। ਮੈਂ ਸਵੇਰੇ ਉੱਠ ਕੇ ਅਜਿਹੀਆਂ ਖ਼ਬਰਾਂ ਪੜ੍ਹਨਾ ਪਸੰਦ ਨਹੀਂ ਕਰਦਾ।’’
ਗਾਇਕ ਦੇ ਇਸ ਟਵੀਟ ਤੋਂ ਬਾਅਦ ਸੰਦੀਪ ਨੇ ਜਵਾਬ ’ਚ ਇਕ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗਾਇਕ ਦੇ ਨਾਂ ਦੀ ਕਾਪੀ ਨਹੀਂ ਕੀਤੀ ਹੈ। ਉਨ੍ਹਾਂ ਦੀ ਪਤਨੀ ਕ੍ਰਿਤਿਕਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅੱਗੇ ਯੂਟਿਊਬਰ ਨੇ ਕਿਹਾ, ‘‘ਅਰਮਾਨ ਮਲਿਕ ਦੇ ਨਾਮ ’ਤੇ ਕੋਈ ਪੇਟੈਂਟ ਨਹੀਂ ਹੈ, ਇਸ ਲਈ ਦੋ ਲੋਕਾਂ ਦਾ ਨਾਮ ਇਕੋ ਹੋ ਸਕਦਾ ਹੈ। ਜੇਕਰ ਤੁਸੀਂ ਸਾਡੇ ਨਾਲ ਨਫ਼ਰਤ ਕਰਦੇ ਹੋ ਤਾਂ ਅਸੀਂ ਤੁਹਾਨੂੰ ਦੇਖਣਾ ਵੀ ਨਹੀਂ ਚਾਹੁੰਦੇ, ਨਾ ਮੇਰਾ ਪਰਿਵਾਰ ਤੇ ਨਾ ਹੀ ਉਹ ਲੋਕ, ਜੋ ਇਹ ਟਵੀਟ ਦੇਖ ਰਹੇ ਹਨ। ਤੁਹਾਡੇ ਘਰ ’ਚ ਹਰ ਕੋਈ ਬਾਲੀਵੁੱਡ ਤੋਂ ਹੈ, ਇਸ ਲਈ ਤੁਸੀਂ ਇਕ ਗਾਇਕ ਬਣੇ, ਮੈਂ ਬਹੁਤ ਮਿਹਨਤ ਕੀਤੀ ਹੈ, ਮੈਂ ਵਲੋਗਿੰਗ ਕੀਤੀ ਹੈ, ਉਦੋਂ ਤੋਂ ਮੇਰਾ ਨਾਮ ਅਰਮਾਨ ਮਲਿਕ ਹੈ।’’
ਹੈਦਰਾਬਾਦ ਦੇ ਯੂਟਿਊਬਰ ਅਰਮਾਨ ਮਲਿਕ, ਜਿਸ ਦੀਆਂ ਦੋ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਹਨ, ਨੇ ਵੀ ਗਾਇਕ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਰਗੁਣ ਮਹਿਤਾ ਹੁਣ ਚੁੜੇਲ ਬਣ ਕੇ ਡਰਾਵੇਗੀ ਗਿੱਪੀ ਗਰੇਵਾਲ ਨੂੰ, ਵੇਖੋ ਪਹਿਲੀ ਝਲਕ
NEXT STORY