ਜਲੰਧਰ- ਪੰਜਾਬੀ ਸੰਗੀਤ ਜਗਤ 'ਚ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਗਾਇਕ ਚੰਦਰਾ ਬਰਾੜ ਨੇ ਵੱਖਰੀ ਪਛਾਣ ਬਣਾਈ ਹੈ। 'ਵੀਰੇ ਆਪਾਂ ਕਦੋਂ ਮਿਲਾਂਗੇ' ਫੇਮ ਗਾਇਕ ਚੰਦਰਾ ਬਰਾੜ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।

ਜੀ ਹਾਂ ਹਾਲ ਹੀ 'ਚ ਇਸ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ 'ਚ ਵਿਆਹ ਕਰਵਾ ਲਿਆ ਹੈ। ਇਸ ਦੌਰਾਨ ਗਾਇਕ ਨੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਆਖ਼ਰਕਾਰ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਇਹ ਹਮੇਸ਼ਾ ਲਈ ਹੋ ਗਿਆ, ਸ਼ੁਕਰ ਵਾਹਿਗੁਰੂ ਜੀ।'

ਇਸ ਤੋਂ ਇਲਾਵਾ ਆਪਣੀ ਪਿਆਰ ਕਹਾਣੀ ਬਾਰੇ ਸਾਂਝਾ ਕਰਦੇ ਹੋਏ ਗਾਇਕ ਨੇ ਅੱਗੇ ਲਿਖਿਆ, 'ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ, ਖਾਸ ਤੌਰ 'ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ਼, ਬਿਨ੍ਹਾਂ ਕੁੱਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ।'

ਗਾਇਕ ਨੇ ਅੱਗੇ ਲਿਖਿਆ, 'ਅਤੇ ਹਾਂ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਦਾ ਜਿਸ ਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ, ਜਿਸ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ।

ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ, ਵੀਡੀਓ ਆ ਰਹੀ ਹੈ, ਪਿਆਰ ਅਤੇ ਤੁਹਾਡਾ ਸੱਚਾ ਸਤਿਕਾਰ।'

ਹੁਣ ਪ੍ਰਸ਼ੰਸਕ ਅਤੇ ਕਈ ਸਿਤਾਰੇ ਵੀ ਗਾਇਕ ਦੀ ਇਸ ਪੋਸਟ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਗਾਇਕ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ।

ਨਹੀਂ ਹੋਇਆ ਯੁਜਵੇਂਦਰ ਚਾਹਲ-ਧਨਸ਼੍ਰੀ ਦਾ ਤਲਾਕ! 60 ਕਰੋੜ ਰੁਪਏ ਦਾ ਸੱਚ ਆਇਆ ਸਾਹਮਣੇ
NEXT STORY