ਐਂਟਰਟੇਨਮੈਂਟ ਡੈਸਕ : ਯੂਟਿਊਬਰ ਰਣਵੀਰ ਇਲਾਹਾਬਾਦੀਆ ਦੇ ਮਾਤਾ-ਪਿਤਾ ਅਤੇ ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਦਾ ਮੁੱਦਾ ਇਨ੍ਹੀਂ ਦਿਨੀਂ ਸੁਰਖ਼ੀਆਂ 'ਚ ਹੈ। ਇਸ ਮਾਮਲੇ 'ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ, ''ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਲੋਕਾਂ ਦੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਦੁੱਖ ਪ੍ਰਗਟ ਕਰਦਾ ਹਾਂ ਕਿ ਤੁਹਾਡੇ ਜ਼ਮੀਰ ਦਾ ਸਬਰ ਇੰਨਾ ਵੱਧ ਗਿਆ ਹੈ ਕਿ ਤੁਹਾਡੀਆਂ ਲੰਬੇ ਸਮੇਂ ਤੋਂ ਬਾਅਦ ਅੱਖਾਂ ਖੁੱਲ੍ਹੀਆਂ ਹਨ। ਰੈਪਰਾਂ ਨੇ 15-16 ਸਾਲਾਂ ਤੋਂ ਭਾਰਤ 'ਚ ਗੰਦ ਪਾਇਆ ਹੈ। ਜੱਸੀ ਨੇ ਦੱਸਿਆ ਕਿ ਇਹ ਕੰਮ ਪਿਛਲੇ 15-16 ਸਾਲਾਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਰੈਪਿੰਗ ਦਾ ਰਿਵਾਜ਼ ਭਾਰਤ 'ਚ ਆਇਆ ਉਦੋਂ ਤੋਂ ਇਹ ਲੋਕ ਗੀਤਾਂ ਦੇ ਨਾਂ 'ਤੇ ਅਸ਼ਲੀਲ ਅਤੇ ਗੰਦ ਪਰੋਸ ਰਹੇ ਹਨ ਅਤੇ ਅਸੀਂ ਇਸ ਨੂੰ ਬੜੀ ਸ਼ਾਨ ਨਾਲ ਅਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਦਾਦੀਆਂ ਨੂੰ ਸੁਣਾਉਂਦੇ ਹਾਂ। ਤੁਸੀਂ ਇਸ ਨੂੰ ਛੋਟੀ ਜਿਹੀ ਗੱਲ ਸਮਝਦੇ ਹੋ। ਇਸੇ ਦਾ ਨਤੀਜਾ ਹੈ ਕਿ ਇਹ ਲੋਕ ਸਮਝ ਗਏ ਹਨ ਕਿ ਇਨ੍ਹਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਅਸੀਂ ਪੈਸਾ ਕਮਾਉਂਦੇ ਹਾਂ। ਗਾਇਕ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ ਤਾਂ ਜੋ ਉਹ ਸਹੀ ਦਿਸ਼ਾ ਵਿੱਚ ਜਾ ਸਕਣ।''
ਜਸਬੀਰ ਜੱਸੀ ਨੇ ਕਿਹਾ ਕਿ, ''ਗੀਤਾਂ ਸਬੰਧੀ ਵੀ ਕੋਈ ਨੀਤੀ ਬਣਨੀ ਚਾਹੀਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਲਈ ਵੀ ਕੋਈ ਸੈਂਸਰ ਬੋਰਡ ਵਰਗੀ ਸੰਸਥਾ ਹੋਵੇ, ਜਿਹੜੀ ਗੀਤਾਂ ਦੀ ਸ਼ਬਦਾਵਲੀ ਤੇ ਪਲਾਟ ਨੂੰ ਤੈਅ ਕਰੇ।'' ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦਾ ਨਹੀਂ ਸਗੋਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਭਵਿੱਖ ਕਿਵੇਂ ਬਚਾਉਣਾ ਹੈ। ਇਸ ਸਬੰਧੀ ਗਾਇਕ ਨੇ ਪੁਰਾਤਨ ਧਾਰਮਿਕ ਗ੍ਰੰਥਾਂ ਦੀ ਉਦਾਹਰਨ ਵੀ ਦਿੱਤੀ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਦੱਸਣਯੋਗ ਹੈ ਕਿ ਇੰਡੀਆਜ਼ ਗੌਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ, ਜੋ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ। ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਵੀ ਇਸ ਦੇ ਇੱਕ ਐਪੀਸੋਡ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰਣਵੀਰ ਨੇ ਮਾਪਿਆਂ ਦੇ ਨਜ਼ਦੀਕੀ ਜੀਵਨ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਸੀ, ਜਿਸ ਨੂੰ ਸਾਰਿਆਂ ਨੇ 'ਅਸ਼ਲੀਲ' ਕਰਾਰ ਦਿੱਤਾ। ਹੁਣ ਉਸ ਦੇ ਸਵਾਲ 'ਤੇ ਹੰਗਾਮਾ ਹੋ ਗਿਆ ਹੈ ਅਤੇ ਇਸ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
32 ਸਾਲਾਂ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
NEXT STORY