ਐਟਰਟੇਨਮੈਂਟ ਡੈਸਕ- ਅੱਜ ਸਵੇਰੇ ਫੈਸ਼ਨ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਆਈ ਹੈ। ਮਸ਼ਹੂਰ ਫੈਸ਼ਨ ਡਿਜ਼ਾਈਨਰ Kim Rieul ਦਾ ਸਿਰਫ਼ 32 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ Kim Rieul ਜਿਸ ਨੇ ਬੀ.ਟੀ.ਐਸ ਅਤੇ ਮੋਨਸਟਾ ਐਕਸ ਵਰਗੇ ਚੋਟੀ ਦੇ ਕੇ-ਪੌਪ ਆਈਡਲਾਂ ਲਈ ਕੱਪੜੇ ਡਿਜ਼ਾਈਨ ਕੀਤੇ ਸਨ, ਦੀ ਮੌਤ ਨੇ ਇੰਡਸਟਰੀ ਨੂੰ ਸੋਗ ਦੀ ਸਥਿਤੀ 'ਚ ਪਾ ਦਿੱਤਾ ਹੈ। ਇੰਨੀ ਛੋਟੀ ਉਮਰ 'ਚ ਦੁਨੀਆ ਛੱਡ ਕੇ ਜਾਣ ਵਾਲੇ ਡਿਜ਼ਾਈਨਰ ਦੇ ਦਿਹਾਂਤ 'ਤੇ ਪ੍ਰਸ਼ੰਸਕਾਂ ਲਈ ਵਿਸ਼ਵਾਸ ਕਰਨਾ ਮੁਸ਼ਕਲ ਹੋ ਗਿਆ ਹੈ। ਉਹ ਸੋਸ਼ਲ ਮੀਡੀਆ 'ਤੇ Kim Rieul ਪ੍ਰਤੀ ਸੰਵੇਦਨਾ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ- 8 ਸਾਲ ਵੱਡੇ ਪਾਕਿਸਤਾਨੀ ਨਾਲ ਵਿਆਹ ਕਰੇਗੀ ਰਾਖ਼ੀ ਸਾਵੰਤ
ਕਿਵੇਂ ਹੋਈ Kim Rieulਦੀ ਮੌਤ
ਡਿਜ਼ਾਈਨਰ Kim Rieulਦੇ ਪਰਿਵਾਰ ਨੇ ਹਾਂਕਯੁੰਗ ਨਾਲ ਫ਼ੋਨ ਕਾਲ 'ਚ ਉਸ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, 'ਇਹ ਸੱਚ ਹੈ ਕਿ Kim Rieul ਦਾ ਦਿਹਾਂਤ ਹੋ ਗਿਆ।' ਹਾਲਾਂਕਿ, ਪਰਿਵਾਰ ਵੱਲੋਂ Kim Rieul ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰਿਵਾਰ ਨੇ ਕਿਹਾ ਹੈ ਕਿ ਉਹ ਮੌਤ ਦੇ ਕਾਰਨਾਂ ਦਾ ਖੁਲਾਸਾ ਅਤੇ ਜਾਣਕਾਰੀ ਬਾਅਦ 'ਚ ਦੇਣਗੇ।
ਇਹ ਵੀ ਪੜ੍ਹੋ- ਪ੍ਰਿਯੰਕਾ ਚੋਪੜਾ ਦੀ ਭਰਜਾਈ ਨੇ ਵਿਆਹ ਤੋਂ ਬਾਅਦ ਦਿੱਤੀ ਬੁਰੀ ਖ਼ਬਰ, ਤਸਵੀਰ ਸਾਂਝੀ ਕਰ ਮੰਗੀ ਮਦਦ
Kim Rieul ਦਾ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਡਿਜ਼ਾਈਨਰ Kim Rieul ਦਾ ਜਨਮ 1993 'ਚ ਉੱਤਰੀ ਜੀਓਲਾ ਦੇ ਨਾਮ ਵੋਨ 'ਚ ਹੋਇਆ ਸੀ। Rieul ਜਿਸ ਨੇ ਇੱਕ ਫੈਸ਼ਨ ਡਿਜ਼ਾਈਨਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਨੂੰ 2016 'ਚ ਆਪਣੇ ਬ੍ਰਾਂਡ 'ਰਿਉਲ' ਦੇ ਤਹਿਤ ਆਪਣੇ ਹੈਨਬੋਕ ਡਿਜ਼ਾਈਨਾਂ ਲਈ ਮਾਨਤਾ ਮਿਲੀ। ਉਸ ਨੇ ਕੇ-ਪੌਪ ਸਨਸਨੀ BTS ਮੈਂਬਰਾਂ (RM, Jin, Suga, J-Hope, Jimin, V ਅਤੇ Jungkook) ਲਈ ਕੱਪੜੇ ਡਿਜ਼ਾਈਨ ਕੀਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਕਾਮੇਡੀਅਨ ਸਣੇ 30 ਲੋਕਾਂ ਖ਼ਿਲਾਫ਼ FIR ਦਰਜ, ਦਿੱਲੀ 'ਚ ਹੋਵੇਗੀ ਪੇਸ਼ੀ
NEXT STORY