ਜਲੰਧਰ- 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਖਾਸ ਜਗਾ ਬਣਾਈ ਹੈ।

ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਜਗਾ ਬਣਾਈ ਹੈ। ਦੱਸ ਦਈਏ ਕਿ ਜਿੰਨੀ ਖ਼ੂਬਸੂਰਤ ਕੌਰ ਬੀ ਖ਼ੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ ਤੇ ਮੁਟਿਆਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ 'ਚ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਪੀਲੇ ਸੂਟ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਵੀ ਕੁਮੈਂਟ ਕਰ ਰਹੇ ਹਨ।ਹਜ਼ਾਰਾਂ ਲੋਕਾਂ ਦੀ ਪਸੰਦ ਕੌਰ ਬੀ ਨੂੰ ਗਾਇਕਾਂ 'ਚੋਂ ਗੁਰਦਾਸ ਮਾਨ ਬੇਹੱਦ ਪਸੰਦ ਹਨ ਅਤੇ ਫ਼ਿਲਮ ਅਦਾਕਾਰਾਂ 'ਚੋਂ ਦਿਲਜੀਤ ਦੋਸਾਂਝ ਅਤੇ ਜਿੰਮੀ ਸ਼ੇਰਗਿੱਲ ਬੇਹੱਦ ਪਸੰਦ ਹਨ।

ਉਨ੍ਹਾਂ ਦੇ ਪਸੰਦੀਦਾ ਅਦਾਕਾਰਾ ਪ੍ਰੀਤੀ ਸਪਰੂ ਹੈ। ਕੌਰ ਬੀ ਆਪਣੇ ਵਿਹਲੇ ਸਮੇਂ ਨੂੰ ਆਪਣੇ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।



ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਸਾਂਸਦ ਰਾਜਾ ਵੜਿੰਗ, ਬਾਪੂ ਬਲਕੌਰ ਨਾਲ ਕੀਤੀ ਖ਼ਾਸ ਮੁਲਾਕਾਤ
NEXT STORY